ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਹਰ ਮੁਲਾਕਾਤ ਵਿਚ ਸਤਿਗੁਰੂ ਜੀ ਦਾ ਪਿਆਰ ਅਤੇ ਗਿਆਨ, ਬਾਰਾਂ ਹਿਸਿਆਂ ਦਾ ਦਸਵਾਂ ਭਾਗ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੀ ਤੁਸੀਂ ਸੰਤੁਸ਼ਟ ਹੋ? ਜੇ ਨਹੀਂ, ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਹੋ। (ਤੁਹਾਡਾ ਧੰਨਵਾਦ।) ਠੀਕ ਹੈ, ਤੁਹਾਡਾ ਸਵਾਗਤ ਹੈ। ਤਾਂ... ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂਗੀ ਤਾਂ ਜੋ ਤੁਹਾਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲ ਸਕੇ। ਉਦਾਹਰਣ ਵਜੋਂ, ਕੀ ਸਾਡਾ ਸੰਸਾਰ ਪਹਿਲਾਂ ਬਹੁਤ ਮੁੱਢਲਾ ਨਹੀਂ ਸੀ? ਅਸੀਂ ਗੁਫਾਵਾਂ ਵਿੱਚ ਰਹਿੰਦੇ ਸੀ ਅਤੇ (ਜਾਨਵਰ-ਲੋਕਾਂ ਦਾ) ਕੱਚਾ ਮਾਸ ਆਦਿ ਖਾਂਦੇ ਸੀ। ਸਾਨੂੰ ਅੱਗ ਲਾਉਣੀ ਵੀ ਨਹੀਂ ਆਉਂਦੀ ਸੀ। ਸਾਡੇ ਕੋਲ ਕੋਈ ਔਜ਼ਾਰ ਨਹੀਂ ਸਨ, ਅਤੇ ਫਿਰ ਹੌਲੀ-ਹੌਲੀ, ਹੋਰ ਅਤੇ ਹੋਰ ਗਿਆਨਵਾਨ ਗੁਰੂ ਇਸ ਸੰਸਾਰ ਵਿੱਚ ਆਏ। ਪ੍ਰਭੂ ਯਿਸੂ ਮਸੀਹ ਤੋਂ ਪਹਿਲਾਂ, ਉਥੇ ਬਹੁਤ ਸਾਰੇ ਗਿਆਨਵਾਨ ਗੁਰੂ ਆ ਚੁੱਕੇ ਸਨ। ਸ਼ਕਿਆਮੁਨੀ ਬੁੱਧ ਤੋਂ ਪਹਿਲਾਂ, ਬਹੁਤ ਸਾਰੇ ਗਿਆਨਵਾਨ ਗੁਰੂ ਵੀ ਸਨ। ਉਹ ਹੌਲੀ-ਹੌਲੀ, ਇੱਕ-ਇੱਕ ਕਰਕੇ ਆਏ। ਭਾਵੇਂ ਜੇਕਰ ਉਹਨਾਂ ਨੇ ਸਾਰਿਆਂ ਨਾਲ ਗੱਲ ਕਰਨ ਲਈ ਸੰਸਾਰ ਭਰ ਵਿੱਚ ਯਾਤਰਾ ਨਹੀਂ ਕੀਤੀ, ਫਿਰ ਵੀ, ਜਿੱਥੇ ਵੀ ਉਹ ਬੋਲਦੇ ਸਨ, ਸਾਰਾ ਸੰਸਾਰ ਵਾਈਬਰੇਟ ਕਰਦਾ ਸੀ… ਉਹ ਵਾਈਬ੍ਰੇਸ਼ਨ ਸਾਰੇ ਫੈਲ ਜਾਵੇਗੀ। ਇਸੇ ਕਰਕੇ ਸਾਰੇ ਸੰਸਾਰ ਨੂੰ ਪਤਾ ਲੱਗ ਜਾਵੇਗਾ। ਇਸ ਤਰਾਂ ਸਾਡਾ ਸੰਸਾਰ ਹੋਰ ਵੀ ਤਰੱਕੀ ਕਰਦਾ ਰਹਿੰਦਾ ਹੈ। ਤੁਸੀਂ ਇਹ ਦੇਖ ਸਕਦੇ ਹੋ, ਠੀਕ ਹੈ? ਸੋ, ਅੱਜ ਸਾਡਾ ਸੰਸਾਰ ਦੋ ਜਾਂ ਤਿੰਨ ਹਜ਼ਾਰ ਸਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁੰਦਰ ਅਤੇ ਸੁਵਿਧਾਜਨਕ ਹੈ। ਠੀਕ ਹੈ।

ਹੁਣ, ਮੈਨੂੰ ਇਹ ਸਵਾਲ ਨਾ ਕਰੋ: "ਸਤਿਗੁਰੂ ਜੀ ਕਿਹੜੇ ਬਕਵਾਸ ਦੀ ਗੱਲ ਕਰ ਰਹੇ ਹਨ? ਸੋਮਾਲੀਆ ਵਿਚ ਲੋਕ ਕਿਵੇਂ ਸੁਣ ਸਕਦੇ ਹਨ ਕਿ ਉਹ ਇੱਥੇ ਕੀ ਕਹਿ ਰਹੀ ਹੈ?" ਜੇ ਮੈਂ ਇੱਥੇ ਤੁਹਾਡੇ ਨਾਲ ਗੱਲ ਕਰਨ ਲਈ ਟੈਲੀਫੋਨ ਦੀ ਵਰਤੋਂ ਕਰਾਂ, ਤਾਂ ਕੀ ਤੁਸੀਂ ਮੈਨੂੰ ਸੁਣ ਸਕਦੇ ਹੋ? ਕੀ ਤੁਸੀਂ ਮੈਨੂੰ ਤਾਈਵਾਨ (ਫਾਰਮੋਸਾ) ਵਿੱਚ ਸੁਣ ਸਕਦੇ ਹੋ? ਹਾਂਜੀ! ਠੀਕ ਹੈ। ਇਕ ਟੈਲੀਫ਼ੋਨ ਕੀ ਹੈ? ਇਹ ਇੱਕ ਕਿਸਮ ਦਾ ਭੌਤਿਕ ਯੰਤਰ ਹੈ ਜੋ ਸਾਬਤ ਕਰਦਾ ਹੈ ਕਿ ਜਦੋਂ ਮੈਂ ਇੱਥੇ ਬੋਲਦੀ ਹਾਂ, ਤਾਂ ਤੁਸੀਂ ਇਸਨੂੰ ਉੱਥੇ ਵੀ ਸੁਣ ਸਕਦੇ ਹੋ। ਜੇ ਟੈਲੀਫੋਨ ਨਾ ਹੁੰਦੇ, ਤਾਂ ਤੁਸੀਂ ਸੁਣ ਨਾ ਸਕਦੇ। ਮੈਂ ਇੱਥੇ ਬੋਲ ਰਹੀ ਹਾਂ, ਅਤੇ ਤੁਸੀਂ ਮੈਨੂੰ ਤਾਈਵਾਨ (ਫਾਰਮੋਸਾ) ਵਿੱਚ ਸੁਣ ਸਕਦੇ ਹੋ। ਖੁਸ਼ਕਿਸਮਤੀ ਨਾਲ, ਸਾਡੇ ਕੋਲ ਹੁਣ ਟੈਲੀਫ਼ੋਨ ਹਨ। ਹੁਣ ਤੁਸੀਂ ਸਮਝ ਗਏ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸੋਮਾਲੀਆ ਵਿਚ ਲੋਕ ਮੈਨੂੰ ਨਹੀਂ ਸੁਣ ਸਕਦੇ। ਸਾਡੀਆਂ ਰੂਹਾਂ ਨੂੰ ਟੈਲੀਫ਼ੋਨ ਦੀ ਲੋੜ ਨਹੀਂ ਹੈ। ਇਹ ਟੈਲੀਫੋਨ ਦਰਸਾਉਂਦਾ ਹੈ ਕਿ ਸਾਰਾ ਸੰਸਾਰ ਮੈਨੂੰ ਸੁਣ ਸਕਦਾ ਹੈ। ਅਤੇ ਉਥੇ ਸੈਟੇਲਾਈਟ ਵੀ ਹਨ। ਜਦੋਂ ਅਮਰੀਕਨ ਚੰਦਰਮਾ 'ਤੇ ਗਏ ਸਨ, ਅਸੀਂ ਇੱਥੋਂ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਸੀ। ਉਸ ਸਾਜ਼ ਦੇ ਕਾਰਨ, ਤੁਸੀਂ ਜਾਣਦੇ ਹੋ ਕਿ ਉਹ ਸਾਨੂੰ ਸੁਣ ਸਕਦੇ ਸੀ। ਅਜਿਹਾ ਕਿਉਂ ਹੈ? ਕਿਉਂਕਿ ਸਾਡੀ ਇਹ ਆਵਾਜ਼ ਪੂਰੇ ਬ੍ਰਹਿਮੰਡ ਵਿੱਚ ਗੂੰਜ ਸਕਦੀ ਹੈ! ਸੋ, ਸਾਡਾ ਸਰੀਰ, ਬੋਲੀ, ਅਤੇ ਮਨ ਬਹੁਤ ਸਾਫ਼, ਸੁੰਦਰ ਅਤੇ ਸ਼ੁੱਧ ਹੋਣੇ ਚਾਹੀਦੇ ਹਨ। ਇਸੇ ਲਈ ਮੈਂ ਤੁਹਾਨੂੰ ਉਪਦੇਸ਼ਾਂ ਦੀ ਪਾਲਣਾ ਕਰਨ ਲਈ ਕਹਿੰਦੀ ਹਾਂ - ਨਾ ਮਾਰੋ, ਨਾ (ਜਾਨਵਰ-ਲੋਕਾਂ ਦਾ) ਮਾਸ ਖਾਓ। ਕਿਉਂਕਿ ਅਸੀਂ ਇੱਕ ਹਾਂ। ਅਸੀਂ ਜੋ ਵੀ ਕਰਦੇ ਹਾਂ, ਸਾਰਾ ਬ੍ਰਹਿਮੰਡ ਇਸਨੂੰ ਦੇਖ ਸਕਦਾ ਹੈ।

ਠੀਕ ਹੈ। ਬੱਸ ਟੈਲੀਫ਼ੋਨ ਵਲ ਦੇਖੋ ਅਤੇ ਤੁਹਾਨੂੰ ਪਤਾ ਲੱਗ ਜਾਵੇਗਾ। ਤੁਸੀਂ ਉੱਥੋਂ ਮੇਰੀ ਆਵਾਜ਼ ਸੁਣ ਸਕਦੇ ਹੋ। ਕਿਉਂ? ਇਹ ਕੇਬਲ ਕਰਕੇ ਨਹੀਂ ਹੈ। ਇਹ ਹੈ ਕਿਉਂਕਿ ਮੇਰੀ ਆਵਾਜ਼ ਉੱਥੇ ਪ੍ਰਸਾਰਿਤ ਕੀਤੀ ਜਾ ਸਕਦੀ ਹੈ। ਕੇਬਲ ਸਿਰਫ਼ ਇੱਕ ਯੰਤਰ ਹੈ ਜੋ ਇਸਨੂੰ ਸੰਚਾਰਿਤ ਕਰ ਸਕਦਾ ਹੈ। ਇਹ ਇਸਨੂੰ ਤੁਹਾਡੇ ਕੰਨ ਤੱਕ ਪਹੁੰਚਾ ਸਕਦਾ ਹੈ। ਨਹੀਂ ਤਾਂ, ਕੇਬਲ ਦੇ ਕੁਝ ਟੁਕੜੇ ਸਿਰਫ਼ ਪੰਜ ਜਾਂ ਛੇ ਲੋਕਾਂ ਨੂੰ ਹੀ ਸੁਣਾ ਸਕਦੇ ਹਨ। ਸੋ, ਜਿਵੇਂ ਟੈਲੀਵਿਜ਼ਨ, ਜਾਂ ਟੈਲੀਵਿਜ਼ਨ ਜਾਂ ਰੇਡੀਓ ਸਟੇਸ਼ਨ, ਜਿਨਾਂ ਵਿੱਚ ਲੱਖਾਂ ਜਾਂ ਅਰਬਾਂ ਲੋਕ ਇਸਨੂੰ ਸੁਣ ਅਤੇ ਦੇਖ ਸਕਦੇ ਹਨ। ਇਹ ਦਰਸਾਉਂਦਾ ਹੈ ਕਿ ਮੈਂ ਜੋ ਕਹਿ ਰਹੀ ਹਾਂ ਉਹ ਸਹੀ ਹੈ। ਸੋਮਾਲੀਆ, ਰੂਸ - ਹਰ ਜਗ੍ਹਾ - ਮੈਂ ਇੱਥੇ ਕੀ ਕਹਿ ਰਹੀ ਹਾਂ, ਸੁਣ ਸਕਦੇ ਹਨ। ਇਹ ਉਨ੍ਹਾਂ ਦੀਆਂ ਰੂਹਾਂ ਸੁਣ ਰਹੀਆਂ ਹਨ, ਸਿਰਫ ਉਨ੍ਹਾਂ ਦੇ ਕੰਨ ਨਹੀਂ। ਠੀਕ ਹੈ, ਜੇ ਅਸੀਂ ਇਸਨੂੰ ਵਧਾਉਣਾ ਚਾਹੁੰਦੇ ਹਾਂ, ਉਨ੍ਹਾਂ ਦੇ ਮਨਾਂ ਨੂੰ ਸੁਣਨ ਦੇਣਾ ਚਾਹੁੰਦੇ ਹਾਂ, ਉਨ੍ਹਾਂ ਦੇ ਕੰਨਾਂ ਨੂੰ ਇਸਨੂੰ ਸਾਫ਼-ਸਾਫ਼ ਸੁਣਨ ਦੇਣਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਟੈਲੀਵਿਜ਼ਨ ਜਾਂ ਟੈਲੀਫ਼ੋਨਾਂ ਦੀ ਵਰਤੋਂ ਕਰਦੇ ਹਾਂ। ਨਹੀਂ ਤਾਂ, ਆਵਾਜ਼ ਪਹਿਲਾਂ ਹੀ ਉੱਥੇ ਹੈ। ਨਹੀਂ ਤਾਂ, ਇੱਕ ਟੈਲੀਫੋਨ ਮੇਰੀ ਆਵਾਜ਼ ਕਿਵੇਂ ਫੜ ਸਕਦੀ ਹੈ? ਤਾਂ ਕੀ ਵਿਗਿਆਨਕ ਤੱਥਾਂ ਨਾਲ ਇਹ ਕਾਫ਼ੀ ਹੈ? ਕੋਈ ਹੋਰ ਸਵਾਲ? ਹਾਂਜੀ, ਇਹ ਵਧੀਆ ਹੈ।

(ਸਤਿਗੁਰੂ ਜੀ, ਕੀ ਮੈਂ ਇੱਕ ਹੋਰ ਸਵਾਲ ਪੁੱਛ ਸਕਦੀ ਹਾਂ?) ਜ਼ਰੂਰ। ਤੁਹਾਡੇ ਚੀਨੀ ਲੋਕਾਂ ਕੋਲ ਬਹੁਤ ਸਾਰੇ ਸਵਾਲ ਹਨ। ਚੀਨੀ ਪੁੱਛਣ ਵਿੱਚ ਮਾਹਰ ਹਨ। ਪੁੱਛੋ। ਠੀਕ ਹੈ। (ਜਿਥੋਂ ਤਕ ਮੈਂ ਬੁੱਧ ਧਰਮ ਬਾਰੇ ਜਾਣਦੀ ਹਾਂ, ਉਸ ਅਨੁਸਾਰ ਬੁੱਧ ਧਰਮ ਵਿੱਚ "ਆਤਮਾ" ਵਰਗਾ ਕੋਈ ਸ਼ਬਦ ਨਹੀਂ ਹੈ।) ਤੁਹਾਨੂੰ "ਆਤਮਾ" ਸ਼ਬਦ ਦੀ ਵਰਤੋਂ ਕਿਉਂ ਕਰਨੀ ਪੈਂਦੀ ਹੈ? ਜੇ ਤੁਸੀਂ ਇਸਨੂੰ ਵਰਤਣਾ ਨਹੀਂ ਚਾਹੁੰਦੇ ਤਾਂ ਕੋਈ ਫ਼ਰਕ ਨਹੀਂ ਪੈਂਦਾ। (ਹਾਂਜੀ।) ਈਸਾਈ ਧਰਮ ਵਿੱਚ, ਉਹ ਅਕਸਰ "ਆਤਮਾ" ਸ਼ਬਦ ਦੀ ਵਰਤੋਂ ਕਰਦੇ ਹਨ।) ਫਿਰ… (ਉਹ "ਆਤਮਾ" ਸ਼ਬਦ ਦੀ ਵਰਤੋਂ ਕਰਦੇ ਹਨ।)

(ਤੁਹਾਡੇ ਦ੍ਰਿਸ਼ਟੀਕੋਣ ਤੋਂ, ਤੁਸੀਂ ਜਿਸ ਵਿੱਚ ਵਿਸ਼ਵਾਸ ਕਰਦੇ ਹੋ, ਕੀ ਬੁੱਧ ਧਰਮ ਅਤੇ ਈਸਾਈ ਧਰਮ ਵਿੱਚ ਕੋਈ ਅੰਤਰ ਨਹੀਂ ਹੈ?) ਕੋਈ ਫ਼ਰਕ ਨਹੀਂ। ਮੰਨ ਲਓ ਕਿ ਤੁਸੀਂ ਉਸ ਗਲਾਸ ਨੂੰ "ਸ਼ੂਏ" ਕਹਿੰਦੇ ਹੋ ਅਤੇ ਮੈਂ ਇਸਨੂੰ "ਪਾਣੀ" ਕਹਿੰਦੀ ਹਾਂ - ਕੀ ਇਹ ਠੀਕ ਹੈ? ਬੇਸ਼ੱਕ, ਤੁਸੀਂ ਇਸਨੂੰ ਚੀਨੀ ਵਿੱਚ "ਸ਼ੂਏ" ਕਹਿਣ ਦੇ ਆਦੀ ਹੋ। (ਪਰ ਧਾਰਮਿਕ ਵਿਸ਼ਵਾਸ ਬਹੁਤ ਵੱਖਰੇ ਹਨ।) ਉਹੀ। ਉਹੀ। (ਕਿਉਂਕਿ ਈਸਾਈ ਧਰਮ ਵਿੱਚ ਉਹ ਕਹਿੰਦੇ ਹਨ…) ਮੈਂ ਤੁਹਾਨੂੰ ਦੱਸਾਂਗੀ। ਤੁਸੀਂ ਇਸ ਤਰਾਂ ਸੋਚਦੇ ਹੋ ਕਿਉਂਕਿ ਤੁਸੀਂ ਸੰਸਕ੍ਰਿਤ ਨਹੀਂ ਸਿੱਖੀ। ਬੁੱਧ ਧਰਮ ਵਿੱਚ, ਇਸਨੂੰ ਸੰਸਕ੍ਰਿਤ ਵਿੱਚ "ਆਤਮਾ" ਲਿਖਿਆ ਜਾਂਦਾ ਹੈ। "ਆਤਮਾ" ਦਾ ਅਰਥ ਹੈ ਆਤਮਾ। ਚੀਨੀ ਵਿੱਚ ਇਸਦਾ ਅਨੁਵਾਦ "ਆਤਮਾ" ਵਜੋਂ ਕੀਤਾ ਗਿਆ ਹੈ। ਸਮਝੇ? ਆਤਮਾ। (ਆਤਮਿਕ ਜਾਗਰੂਕਤਾ।) ਆਤਮਾ। ਨਹੀਂ। "ਆਤਮਿਕ ਜਾਗਰੂਕਤਾ" ਨਹੀਂ। ਇਸੇ ਲਈ ਉਨ੍ਹਾਂ ਨੇ "ਮਹਾਤਮਾ" ਲਿਖਿਆ, ਜਿਸਦਾ ਅਰਥ ਹੈ "ਮਹਾਨ ਆਤਮਾ"।

(ਈਸਾਈ ਧਰਮ ਵਿੱਚ, ਇਹ ਕਿਹਾ ਜਾਂਦਾ ਹੈ ਕਿ ਬਚਾਏ ਜਾਣ ਲਈ ਤੁਹਾਨੂੰ ਪ੍ਰਮਾਤਮਾ 'ਤੇ ਭਰੋਸਾ ਕਰਨਾ ਪਵੇਗਾ।) ਹਾਂਜੀ। (ਕੀ ਇਹ ਸੱਚ ਨਹੀਂ ਹੈ?) ਹਾਂਜੀ । (ਪਰ ਬੁੱਧ ਧਰਮ ਵਿੱਚ, ਜਿਵੇਂ ਤੁਸੀਂ ਹੁਣੇ ਕਿਹਾ ਹੈ, ਸਾਨੂੰ ਆਪਣੀ ਸ਼ਕਤੀ 'ਤੇ ਭਰੋਸਾ ਕਰਨਾ ਪੈਂਦਾ ਹੈ।) "ਤੁਹਾਡੀ ਆਪਣੀ ਸ਼ਕਤੀ" ਤੁਸੀਂ ਆਪ ਹੋ, ਜੋ ਕਿ ਪ੍ਰਮਾਤਮਾ ਹੈ। ਪ੍ਰਮਾਤਮਾ ਸਾਡਾ ਆਪਣਾ… ਸਾਡਾ ਮੂਲ ਸੁਭਾਅ ਹੈ। ਅਸੀਂ ਪ੍ਰਮਾਤਮਾ ਤੋਂ ਹਾਂ। (ਹਾਂਜੀ। ਪਰ ਈਸਾਈ ਧਰਮ ਵਿੱਚ ਬਹੁਤ ਸਾਰੀਆਂ ਰਸਮਾਂ ਹਨ।) ਜ਼ਰੂਰ… (ਸੋ ਸਾਨੂੰ ਪੂਜਾ ਅਤੇ ਪ੍ਰਾਰਥਨਾ ਕਰਨੀ ਪਵੇਗੀ।) ਹਾਂਜੀ । (ਪ੍ਰਾਰਥਨਾ ਕਰਨੀ ਪਵੇਗੀ।) ਹਾਂਜੀ । (ਸੋ, ਇਹ ਸੱਚਮੁੱਚ ਇੱਕ ਬਾਹਰੀ ਸ਼ਕਤੀ 'ਤੇ ਨਿਰਭਰ ਕਰ ਰਹੀ ਹੈ, ਕਿਉਂਕਿ ਇਹ ਗੁਰੂ ਅਤੇ ਸੇਵਕਾਂ ਵਿਚਕਾਰ ਇੱਕ ਰਿਸ਼ਤਾ ਹੈ।) ਮੈਨੂੰ ਪਤਾ ਹੈ ਤੁਹਾਡਾ ਕੀ ਮਤਲਬ ਹੈ। ਫਿਰ, ਮੈਂ ਤੁਹਾਨੂੰ ਪੁੱਛਦੀ ਹਾਂ: ਕੀ ਤੁਹਾਡੇ ਬੋਧੀ ਗੁਰੂ ਤੁਹਾਨੂੰ ਮੰਦਰਾਂ ਵਿੱਚ ਬੁੱਧ ਦੀ ਪੂਜਾ ਕਰਨ ਲਈ ਨਹੀਂ ਕਹਿੰਦੇ? ਉਹੀ ਗੱਲ। ਤੁਸੀਂ ਜਾਓ ਅਤੇ ਬੁੱਧ ਦੀ ਪੂਜਾ ਕਰੋ ਅਤੇ ਅਸ਼ੀਰਵਾਦ ਮੰਗੋ। ਦੋਵੇਂ ਗਲਤ ਹਨ।

ਤੁਹਾਨੂੰ ਆਪਣੇ ਆਪ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ; ਤੁਹਾਨੂੰ ਮੰਦਰ ਜਾਂ ਚਰਚ ਜਾਣ ਦੀ ਲੋੜ ਨਹੀਂ ਹੈ। ਹਾਲਾਂਕਿ, ਹੁਣ ਜਦੋਂ ਤੁਸੀਂ ਮੈਨੂੰ ਇਹ ਕਹਿਣ ਲਈ ਮਜਬੂਰ ਕਰ ਰਹੇ ਹੋ, ਤਾਂ ਉਹ ਮੈਨੂੰ ਝਿੜਕਣਗੇ ਅਤੇ ਕਹਿਣਗੇ ਕਿ ਮੈਂ ਇੱਕ ਧਰਮ-ਵਿਰੋਧੀ ਹਾਂ! ਅਤੇ ਉਹ ਕਹਿਣਗੇ ਕਿ ਮੈਂ ਗਲਤ ਬੋਲ ਰਹੀ ਹਾਂ। ਦਰਅਸਲ, ਸ਼ਾਕ‌ਿਆਮੁਨੀ ਬੁੱਧ ਇਕ ਬੁੱਧ ਬਣਨ ਲਈ ਕਿਸੇ ਮੰਦਰ ਨੂੰ ਨਹੀਂ ਗਏ ਸਨ, ਅਤੇ ਨਾ ਹੀ (ਭਗਵਾਨ) ਯਿਸੂ ਮਸੀਹ ਨੇ ਪ੍ਰਮਾਤਮਾ ਨਾਲ ਸੰਚਾਰ ਕਰਨ ਲਈ ਕੋਈ ਚਰਚ ਬਣਾਇਆ ਸੀ। ਉਨ੍ਹਾਂ ਦੇ ਗੁਜ਼ਰਨ ਤੋਂ ਬਾਅਦ ਹੀ ਲੋਕਾਂ ਨੇ ਉਹ ਯਾਦਗਾਰੀ ਹਾਲ ਬਣਾਏ, ਅਤੇ ਫਿਰ ਸਾਰੇ ਸਾਰਾ ਦਿਨ ਇਕੱਠੇ ਰਹਿੰਦੇ ਸਨ… ਅਤੇ ਫਿਰ ਹੋਰ ਅਤੇ ਹੋਰ ਰਸਮਾਂ, ਅਤੇ ਹੋਰ ਅਤੇ ਹੋਰ ਪ੍ਰਾਰਥਨਾਵਾਂ। ਸੱਚਾਈ ਇਹ ਹੈ ਕਿ , ਜਦੋਂ (ਭਗਵਾਨ) ਯਿਸੂ ਮਸੀਹ ਜ਼ਿੰਦਾ ਸਨ, ਉਹਨਾਂ ਨੇ ਉਹ ਕੰਮ ਨਹੀਂ ਕੀਤੇ ਸਨ। ਮੈਂ ਜੋ ਸੂਤਰ ਪੜ੍ਹੇ ਹਨ, ਉਨ੍ਹਾਂ ਦੇ ਅਨੁਸਾਰ, ਸ਼ਾਕ‌ਿਆਮੁਨੀ ਬੁੱਧ ਨੇ ਸਾਨੂੰ ਉਸਦੀ ਪੂਜਾ ਕਰਨ ਜਾਂ ਕੋਈ ਧੂਪ ਧੁਖਾਉਣ ਲਈ ਨਹੀਂ ਕਿਹਾ। ਨਹੀਂ। ਇਹ ਅਸੀਂ ਹੀ ਹਾਂ ਜਿਨ੍ਹਾਂ ਨੇ ਉਹ ਚੀਜ਼ਾਂ ਬਣਾਈਆਂ ਹਨ।

(ਸਤਿਗੁਰੂ ਜੀ, ਮੈਂ ਇਸ ਬਾਰੇ ਤੁਹਾਡੇ ਨਾਲ ਸਹਿਮਤ ਹਾਂ।) ਕਿਉਂਕਿ ਮੈਂ ਵੀ ਪੂਜਾ ਨਹੀਂ ਕਰਦੀ।) ਆਹ! ਬਹੁਤ ਵਧੀਆ। ਫਿਰ, ਤੁਸੀਂ ਮੈਨੂੰ ਕਿਉਂ ਪਰੇਸ਼ਾਨ ਕਰ ਰਹੇ ਹੋ? (ਕਿਉਂਕਿ ਮੈਂ ਆਸ਼ੀਰਵਾਦ ਇਨਾਮ ਵੀ ਨਹੀਂ ਮੰਗਦੀ।) ਇਹ ਬਹੁਤ ਵਧੀਆ ਹੈ, ਤੁਸੀਂ ਬਹੁਤ ਵਧੀਆ ਹੋ! ਉਹ ਪਹਿਲਾਂ ਹੀ ਗਿਆਨਵਾਨ ਹੈ, ਅਤੇ ਉਹ ਅਜੇ ਵੀ ਮੈਨੂੰ ਉਹ ਸਾਰੇ ਮੂਰਖਤਾਪੂਰਨ ਸਵਾਲ ਪੁੱਛ ਰਹੀ ਹੈ। ਪਰ ਮੈਨੂੰ ਪਤਾ ਹੈ ਕਿ ਤੁਸੀਂ ਦੂਜਿਆਂ ਦੀ ਖ਼ਾਤਰ ਪੁਛ ਰਹੇ ਹੋ। ਠੀਕ ਹੈ? ਹਾਂਜੀ । (ਕਿਉਂਕਿ ਮੈਨੂੰ ਲੱਗਦਾ ਹੈ ਸਭ ਤੋਂ ਵੱਡਾ ਕਾਰਨ ਜਿਸ ਕਰਕੇ ਅਸੀਂ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਹਾਂ, ਦੁੱਖਾਂ ਦੇ ਸਮੁੰਦਰ ਤੋਂ - ਜਨਮ ਅਤੇ ਮੌਤ ਦੇ ਚੱਕਰ - ਤੋਂ ਮੁਕਤੀ ਦੀ ਉਮੀਦ ਕਰਦੇ ਹੋਏ।) ਹਾਂਜੀ, ਹਾਂਜੀ, ਹਾਂਜੀ । (ਸੋ, ਆਸ਼ੀਰਵਾਦ ਇਨਾਮ ਮੰਗਣਾ ਸਦੀਵੀ ਵਿਸ਼ਵਾਸ ਦੀ ਚੀਜ਼ ਨਹੀਂ ਹੈ।) ਹਾਂਜੀ । ਬਸ ਮਾਮੂਲੀ ਗੱਲਾਂ। ਇਸ ਤੋਂ ਇਲਾਵਾ, ਉਨ੍ਹਾਂ ਆਸ਼ੀਰਵਾਦ ਇਨਾਮਾਂ ਦਾ ਆਨੰਦ ਲੈਣ ਲਈ, ਤੁਹਾਨੂੰ ਵਾਪਸ ਆਉਣਾ ਪਵੇਗਾ ਅਤੇ ਦੁਬਾਰਾ ਜਨਮ ਲੈਣਾ ਪਵੇਗਾ। ਹੈ ਨਾ? ਹਾਂਜੀ । ਹੁਣ ਤੁਸੀਂ ਸਭ ਕੁਝ ਸਮਝ ਗਏ ਹੋ। (ਨਹੀਂ। ਮੈਂ ਸੋਚ ਰਹੀ ਸੀ ਕਿ ਮੈਂ ਸਤਿਗੁਰੂ ਜੀ ਤੋਂ ਕੁਝ ਬਿਹਤਰ ਗੱਲਾਂ ਸੁਣ ਸਕਾਂਗੀ।) ਹਾਂਜੀ । ਬਿਹਤਰ ਗੱਲਾਂ ਉਹ ਹਨ ਜੋ ਤੁਸੀਂ ਹੁਣੇ ਕਹੀਆਂ ਹਨ - ਦੁੱਖਾਂ ਦੇ ਸਮੁੰਦਰ ਤੋਂ ਮੁਕਤ ਹੋਣਾ। ਜੇਕਰ ਤੁਸੀਂ ਇਹ ਚਾਹੁੰਦੇ ਹੋ, ਤਾਂ ਸਾਨੂੰ ਜ਼ਰੂਰ… ਆਪਣੇ ਮੂਲ ਸੁਭਾਅ ਨੂੰ ਅਨੁਭਵ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ।

(ਫਿਰ, ਸਾਨੂੰ "ਤਿਆਗ" ਨੂੰ ਕਿਵੇਂ ਵੇਖਣਾ ਚਾਹੀਦਾ ਹੈ?) ਕਿਸ 'ਤੇ? ਪਿਆਰੇ? (ਤਿਆਗ - ਦੁੱਖ ਨੂੰ ਪਛਾਣਨਾ ਅਤੇ ਇਸ ਨੂੰ ਤਿਆਗਣਾ। (ਇਸਦਾ ਅਰਥ ਹੈ ਇਸ ਸੰਸਾਰ ਤੋਂ ਤੰਗ ਆ ਕੇ ਇਸ ਨੂੰ ਤਿਆਗ ਦੇਣਾ।) ਸਾਡੇ ਗਿਆਨਵਾਨ ਹੋਣ ਤੋਂ ਬਾਅਦ, ਅਸੀਂ ਸੰਸਾਰ ਨੂੰ ਨਫ਼ਰਤ ਨਹੀਂ ਕਰਾਂਗੇ, ਪਰ ਅਸੀਂ ਇਸ ਨਾਲ ਜੁੜੇ ਵੀ ਨਹੀਂ ਰਹਾਂਗੇ। ਅਸੀਂ ਨਿਰਪੱਖ ਰਹਾਂਗੇ। ਅਸੀਂ ਉਹ ਕਰਦੇ ਹਾਂ ਜੋ ਸਾਨੂੰ ਕਰਨਾ ਚਾਹੀਦਾ ਹੈ - ਜਦੋਂ ਸਾਨੂੰ ਭੁੱਖ ਲੱਗਦੀ ਹੈ, ਅਸੀਂ ਖਾਂਦੇ ਹਾਂ; ਜਦੋਂ ਅਸੀਂ ਥੱਕ ਜਾਂਦੇ ਹਾਂ, ਅਸੀਂ ਸੌਂਦੇ ਹਾਂ; ਜੇ ਸਾਡੇ ਕੋਲ ਪੈਸੇ ਨਹੀਂ ਹਨ, ਤਾਂ ਅਸੀਂ ਕੁਝ ਕਮਾਉਣ ਜਾਂਦੇ ਹਾਂ। ਪਰ ਅੰਦਰੋਂ, ਸਾਡੇ ਕੋਲ ਕੁਝ ਹੋਰ ਹੈ, ਜਿਸਦਾ ਪੈਸੇ, ਨੀਂਦ, ਖਾਣ-ਪੀਣ, ਬੱਚਿਆਂ, ਪਤੀ, ਪਤਨੀ, ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹੀ ਹੈ ਜੋ ਅਸੀਂ ਚਾਹੁੰਦੇ ਹਾਂ। ਸਾਡੇ ਕੋਲ ਇਹ ਹੈ, ਜੀਵਨ ਦਰ ਜੀਵਨ। ਸਾਡੇ ਕੋਲ ਇਹ ਸ਼ੁਰੂ ਤੋਂ ਹੀ ਮੌਜ਼ੂਦ ਸੀ, ਜੋ ਕਿ ਸਾਡਾ ਅਸਲੀ ਸਵਰੂਪ ਹੈ, ਪੂਰੀ ਤਰ੍ਹਾਂ ਮੁਕਤ। ਅਤੇ ਅਸੀਂ ਸਾਫ਼-ਸਾਫ਼ ਜਾਣਦੇ ਹਾਂ ਕਿ ਸਾਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਹਾਂਜੀ, ਇਸਨੂੰ ਲੱਭਣ ਤੋਂ ਬਾਅਦ, ਅਸੀਂ ਦੁੱਖਾਂ ਦੇ ਸਮੁੰਦਰ ਤੋਂ ਮੁਕਤ ਹੋ ਜਾਂਦੇ ਹਾਂ। ਅਸਲ ਵਿੱਚ, ਮੂਲ ਵਿਚ ਅਸੀਂ ਆਜ਼ਾਦ ਸੀ। ਮੈਨੂੰ ਪਤਾ ਹੈ ਕਿ ਤੁਸੀਂ ਇਹ ਸਮਝਦੇ ਹੋ। ਇਹ ਠੀਕ ਹੈ।

(ਜੇਕਰ ਸਾਡਾ ਆਪਣੇ ਮਾਪਿਆਂ, ਪਤਨੀ, ਪਤੀ, ਜਾਂ ਬੱਚਿਆਂ, ਅਤੇ ਹੋਰ ਸਾਰੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਤਾਂ ਕੀ ਇਸਦਾ ਮਤਲਬ ਇਹ ਹੈ ਕਿ ਸਾਡਾ ਦਿਲ ਇੱਕ ਇਕੱਲਾ ਦਿਲ ਹੋਵੇਗਾ?) ਨਹੀਂ! ਮੈਂ ਤੁਹਾਡੇ ਅਸਲੀ ਆਪੇ ਬਾਰੇ ਗੱਲ ਕਰ ਰਹੀ ਹਾਂ, ਤੁਹਾਡੀਆਂ ਭਾਵਨਾਵਾਂ ਅਤੇ ਤੁਹਾਡੇ ਰਿਸ਼ਤਿਆਂ ਬਾਰੇ ਨਹੀਂ। ਤੁਸੀਂ ਅਜੇ ਵੀ ਆਪਣੇ ਮਾਪਿਆਂ ਨੂੰ ਉਸੇ ਤਰਾਂ ਪਿਆਰ ਕਰਦੇ ਹੋ - ਇਹ ਭਾਵਨਾ ਹੈ। ਤੁਹਾਡਾ ਉਹ ਹਿੱਸਾ ਤੁਹਾਡੇ ਅਸਲ ਸਵੈ ਤੋਂ ਵੱਖਰਾ ਹੈ। ਸਮਝੇ ਮੇਰਾ ਮਤਲਬ ਕੀ ਹੈ? ਅਸਲੀ ਸਵੈ ਵਿੱਚ ਸਭ ਕੁਝ ਸ਼ਾਮਲ ਹੈ। ਮੇਰਾ ਮਤਲਬ ਇਹ ਹੈ ਕਿ, ਆਪਣੇ ਅਸਲੀ ਸਵੈ ਨੂੰ ਲੱਭਣ ਤੋਂ ਬਾਅਦ, ਭਾਵੇਂ ਤੁਹਾਡੇ ਮਾਪਿਆਂ ਤੋਂ ਬਿਨਾਂ, ਬਿਨਾਂ ਕਿਸੇ ਪੈਸੇ ਜਾਂ ਕਿਸੇ ਰਿਸ਼ਤੇ ਦੇ, ਤੁਸੀਂ ਫਿਰ ਵੀ ਇਸਨੂੰ ਨਹੀਂ ਗੁਆਓਗੇ। ਤੁਸੀਂ ਫਿਰ ਵੀ ਖੁਸ਼ ਹੋਵੋਗੇ। ਤੁਸੀਂ ਅਜੇ ਵੀ ਸਮਝੋਗੇ ਅਤੇ ਜਾਣੋਗੇ ਕਿ ਤੁਸੀਂ ਅਸਲ ਵਿੱਚ ਕੌਣ ਹੋ। ਮੇਰਾ ਇਹੀ ਮਤਲਬ ਹੈ। ਮੈਂ ਇਹ ਨਹੀਂ ਕਹਿ ਰਹੀ ਕਿ ਗਿਆਨ ਪ੍ਰਾਪਤ ਕਰਨ ਤੋਂ ਬਾਅਦ, ਤੁਸੀਂ ਸਾਰੇ ਰਿਸ਼ਤੇ ਤੋੜ ਦਿਓਗੇ। ਨਹੀਂ! ਇਹ ਕਿਉਂ? ਇੱਥੇ ਸਾਡੇ ਲੋਕ ਅਜੇ ਵੀ ਵਿਆਹ ਕਰਵਾਉਂਦੇ ਹਨ ਅਤੇ ਬੱਚੇ ਪੈਦਾ ਕਰਦੇ ਹਨ।

ਮੇਰਾ ਮਤਲਬ ਇਹ ਹੈ ਕਿ ਸਵੈ ਸਾਡੇ ਕੋਲ ਮੌਜੂਦ ਹਰ ਚੀਜ਼ ਤੋਂ ਉੱਪਰ ਹੈ - ਸਾਰੀਆਂ ਸੀਮਾਵਾਂ ਤੋਂ, ਸਾਰੀਆਂ ਭੌਤਿਕ ਵਿਸ਼ੇਸ਼ਤਾਵਾਂ ਤੋਂ, ਸੰਸਾਰ ਦੇ ਸਾਰੇ ਰਿਸ਼ਤਿਆਂ ਤੋਂ ਉੱਪਰ ਹੈ। ਸੋ, ਭਾਵੇਂ ਕਿਸੇ ਵਿਅਕਤੀ ਦਾ ਕੋਈ ਬੁਆਏਫ੍ਰੈਂਡ ਨਾ ਹੋਵੇ, ਵਿਆਹਿਆ ਨਾ ਹੋਵੇ, ਕੋਈ ਬੱਚਾ ਨਾ ਹੋਵੇ, ਉਹ ਫਿਰ ਵੀ ਗਿਆਨਵਾਨ ਅਤੇ ਖੁਸ਼ ਰਹੇਗਾ। ਖੁਸ਼ ਰਹਿਣ ਲਈ ਕਿਸੇ ਨੂੰ ਜਾਇਦਾਦ, ਬੱਚਿਆਂ ਜਾਂ ਪਤੀ ਜਾਂ ਪਤਨੀ 'ਤੇ ਨਿਰਭਰ ਕਰਨ ਦੀ ਜ਼ਰੂਰਤ ਨਹੀਂ ਹੈ। ਮੇਰਾ ਇਹੀ ਮਤਲਬ ਹੈ। ਇਹ ਠੀਕ ਹੈ ਇਕ ਰਿਸ਼ਤਾ ਹੋਣਾ। ਮੇਰਾ ਇਹ ਮਤਲਬ ਨਹੀਂ ਕਿ ਗਿਆਨ ਪ੍ਰਾਪਤੀ ਤੋਂ ਬਾਅਦ ਤੁਸੀਂ ਸਭ ਕੁਝ ਕੱਟ ਦਿੰਦੇ ਹੋ। ਨਹੀਂ ਤਾਂ, ਆਪਣੀ ਜ਼ਿੰਦਗੀ ਨਾਲ ਕੀ ਕਰਨਾ ਹੈ? ਮੈਨੂੰ ਲੱਗਦਾ ਹੈ ਕਿ ਤੁਸੀਂ ਬਿਹਤਰ ਅਤੇ ਡੂੰਘਾਈ ਨਾਲ ਸਮਝਦੇ ਹੋ।

(ਫਿਰ ਸਤਿਗੁਰੂ ਜੀ, ਸੰਵੇਦਨਸ਼ੀਲ ਜੀਵਾਂ ਨਾਲ ਕਰਮ ਸਬੰਧਾਂ ਬਾਰੇ ਤੁਹਾਡਾ ਕੀ ਵਿਚਾਰ ਹੈ?) ਸੰਵੇਦਨਸ਼ੀਲ ਜੀਵਾਂ ਬਾਰੇ ਮੇਰਾ ਵਿਚਾਰ? (ਸੰਵੇਦਨਸ਼ੀਲ ਜੀਵਾਂ ਨਾਲ ਨੇੜਤਾ।) ਤੁਹਾਡਾ ਕੀ ਮਤਲਬ? (ਸਾਰੇ ਜੀਵਾਂ ਨਾਲ ਨੇੜਤਾ। ਨੇੜਤਾ। ਲੋਕਾਂ ਵਿਚਕਾਰ ਸਬੰਧ।) ਤੁਹਾਡਾ ਮਤਲਬ ਉਨ੍ਹਾਂ ਨਾਲ ਮੇਰਾ ਰਿਸ਼ਤਾ, ਜਾਂ ਉਨ੍ਹਾਂ ਦੇ ਅਸਲੀ ਸਵਰੂਪ ਨਾਲ? (ਇਸ ਸੰਸਾਰ ਦੇ ਲੋਕਾਂ ਵਿਚਕਾਰ ਨੇੜਤਾ ਬਾਰੇ ਤੁਹਾਡਾ ਕੀ ਵਿਚਾਰ ਹੈ?) (ਮੇਰਾ ਮਤਲਬ ਹੈ, ਉਦਾਹਰਣ ਵਜੋਂ, ਮੇਰੇ ਪਿਤਾ ਨਾਲ ਮੇਰਾ ਪਿਆਰ।) ਅੱਛਾ। (ਮੇਰੀ ਮਾਂ ਨਾਲ, ਜਾਂ ਗੁਰੂ ਨਾਲ ਮੇਰੀ ਨੇੜਤਾ। ਮੇਰੇ ਸਹਿਪਾਠੀਆਂ ਅਤੇ ਦੋਸਤਾਂ ਨਾਲ ਮੇਰਾ ਰਿਸ਼ਤਾ।) ਇਹ ਤੁਸੀਂ ਸਾਰੇ ਜਾਣਦੇ ਹੋ। ਇਹ ਪਿਛਲੇ ਜਨਮਾਂ ਦੇ ਕਰਮਾਂ ਨਾਲ ਸਬੰਧਤ ਹੈ… (ਕਰਮ ਪ੍ਰਭਾਵ।) ਹਾਂਜੀ, ਹਾਂਜੀ, ਹਾਂਜੀ । ਪਿਛਲੇ ਜੀਵਨ। ਉਦਾਹਰਣ ਵਜੋਂ, ਪਹਿਲਾਂ, ਤੁਸੀਂ ਇੱਕ ਦੂਜੇ ਦੀ ਬਹੁਤ ਪਰਵਾਹ ਕਰਦੇ ਸੀ, ਜਾਂ… ਭਾਵੇਂ ਤੁਸੀਂ ਸਿਰਫ਼ ਬਹੁਤ ਕਰੀਬੀ ਦੋਸਤ ਸੀ, ਇੱਕ ਦੂਜੇ ਦੀ ਬਹੁਤ ਮਦਦ ਕਰਦੇ ਸੀ ਅਤੇ ਇੱਕ ਦੂਜੇ ਦੀ ਸੱਚਮੁੱਚ ਦੇਖਭਾਲ ਕਰਦੇ ਸੀ। ਅਗਲੇ ਜਨਮ ਵਿੱਚ, ਤੁਸੀਂ ਸ਼ਾਇਦ ਮਾਤਾ-ਪਿਤਾ ਅਤੇ ਬੱਚੇ, ਮਾਂ ਅਤੇ ਪੁੱਤਰ, ਜਾਂ ਪਤੀ-ਪਤਨੀ ਦੇ ਰੂਪ ਵਿੱਚ ਵਾਪਸ ਆ ਸਕਦੇ ਹੋ। ਕੀ? (ਤਾਂ, ਕੀ ਇਸਨੂੰ ਕਰਮ ਇਕੱਠਾ ਕਰਨਾ ਕਿਹਾ ਜਾਂਦਾ ਹੈ?) ਹਾਂਜੀ, ਹਾਂਜੀ, ਹਾਂਜੀ । ਕਰਮ ਇਕੱਠੇ ਹੁੰਦੇ ਰਹਿੰਦੇ ਹਨ ਅਤੇ ਵਧਦੇ ਰਹਿੰਦੇ ਹਨ। (ਇਹ ਤੁਹਾਡੀਆਂ ਅੰਦਰੂਨੀ ਪ੍ਰਵਿਰਤੀਆਂ ਦੀ ਪਾਲਣਾ ਕਰਦਾ ਹੈ ਅਤੇ ਇਕੱਠੇ ਢੇਰ ਹੋ ਜਾਂਦਾ ਹੈ।) ਹਾਂਜੀ, ਹਾਂਜੀ, ਹਾਂਜੀ । ਪਰ ਇਸਦਾ ਸਾਡੇ ਅਸਲੀ ਸੁਭਾਅ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। (ਇਸਦਾ ਹੈ, ਸਤਿਗੁਰੂ ਜੀ।) ਓਨਾ ਜ਼ਿਆਦਾ ਨਹੀਂ।

(ਕੀ ਕਰਮ ਦਾ ਸਾਡੇ ਦਿਲ ਨਾਲ ਕੋਈ ਸਬੰਧ ਹੈ? ਸੰਬੰਧਿਤ ਨਹੀਂ?) ਮੇਰਾ ਮਤਲਬ ਹੈ ਸਾਡੀ ਅਸਲੀ ਪ੍ਰਕਿਰਤੀ। (ਅਸਲੀ ਦਿਲ।) ਮੂਲ ਰੂਪ ਵਿੱਚ ਇਹ ਕਿਸੇ ਵੀ ਚੀਜ਼ ਨਾਲ ਸੰਬੰਧਿਤ ਨਹੀਂ ਹੈ, ਕਿਉਂਕਿ ਇਹ ਪੂਰੇ ਬ੍ਰਹਿਮੰਡ ਨਾਲ ਸੰਬੰਧਿਤ ਹੈ। ਮੂਲ ਰੂਪ ਵਿੱਚ, ਅਸੀਂ ਆਪਣੇ ਆਪ ਵਿੱਚ ਇਕੱਲੇ ਹਾਂ। ਅਤੇ ਫਿਰ, ਮੇਰਾ ਇੱਕ ਪਿਤਾ ਹੈ, ਇੱਕ ਮਾਂ ਹੈ… ਮੂਲ ਰੂਪ ਵਿੱਚ, ਅਸੀਂ ਸਾਰੇ ਇੱਕ ਸੀ। ਇਸ ਭਰਮ-ਭਰੇ ਸੰਸਾਰ ਵਿੱਚ ਪੈਣ ਤੋਂ ਬਾਅਦ, ਅਸੀਂ ਵਿਅਕਤੀ ਬਣ ਜਾਂਦੇ ਹਾਂ, ਹਰੇਕ ਦਾ ਇੱਕ ਨਾਮ ਅਤੇ ਇੱਕ ਪਰਿਵਾਰ ਹੁੰਦਾ ਹੈ। ਇਕ ਛੋਟੀ ਉਮਰ ਤੋਂ ਹੀ, ਲੋਕਾਂ ਨੇ ਤੁਹਾਨੂੰ ਹਮੇਸ਼ਾ “ਸ਼੍ਰੀਮਤੀ ਵਾਂਗ” ਦੇ ਨਾਮ ਨਾਲ ਜਾਣ‌ਿਆ ਹੈ। ਤੁਸੀਂ ਪੈਦਾ ਹੋਏ ਸੀ, ਅਤੇ ਫਿਰ ਵੱਡੇ ਹੋਏ, ਅਤੇ ਫਿਰ ਤੁਸੀਂ ਕੁਝ ਖਾਸ ਸਥਿਤੀਆਂ ਵਿੱਚ ਸੀਮਤ ਹੋ, ਅਤੇ ਤੁਸੀਂ ਆਪਣੇ ਆਪ ਨੂੰ ਉਸ ਰੂਪ ਵਿੱਚ ਪਛਾਣਦੇ ਹੋ।

(ਫਿਰ, ਜੇਕਰ ਅਸੀਂ ਜੀਵਾਂ ਨਾਲ ਇਹਨਾਂ ਸਬੰਧਾਂ ਤੋਂ ਦੂਰ ਨਹੀਂ ਹੋ ਸਕੇ, ਤਾਂ ਕੀ ਅਸੀਂ ਜਨਮ ਅਤੇ ਮੌਤ ਦੇ ਦੁੱਖ-ਭਰੇ ਸਮੁੰਦਰ ਵਿੱਚ ਆਵਾਗਮਨ ਕਰਦੇ ਰਹਾਂਗੇ?) ਬੇਸ਼ੱਕ, ਬੇਸ਼ੱਕ। ਇਸੇ ਕਰਕੇ ਸਾਨੂੰ ਗਿਆਨ ਪ੍ਰਾਪਤ ਕਰਨਾ ਪਵੇਗਾ, ਸਾਨੂੰ ਇਸ ਵਿੱਚੋਂ ਦੇਖਣਾ ਪਵੇਗਾ। ਕਿ ਅਸੀਂ ਇੱਕ ਹਾਂ, ਕਿ ਅਸੀਂ ਇਹ ਸਰੀਰ ਨਹੀਂ ਹਾਂ। ਇਸੇ ਕਰਕੇ ਸਾਨੂੰ ਗਿਆਨਵਾਨ ਹੋਣਾ ਪਵੇਗਾ ਅਤੇ ਆਪਣੇ ਮਹਾਨ ਸਵਰੂਪ, ਆਪਣੇ ਸਵਰੂਪ, ਜੋ ਕਿ ਬ੍ਰਹਿਮੰਡ ਨਾਲ ਇੱਕ ਹੈ, ਨੂੰ ਪਛਾਣਨਾ ਪਵੇਗਾ। ਇਹ ਮੇਰੀ ਜ਼ਿੰਮੇਵਾਰੀ ਹੈ।

(ਫਿਰ, ਦੂਜੇ ਜੀਵਾਂ ਨਾਲ ਨੇੜਤਾ ਬਾਰੇ, ਕੀ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਅਜੇ ਵੀ ਦੂਜਿਆਂ ਨਾਲ ਨੇੜਤਾ ਪੈਦਾ ਕਰਨੀ ਚਾਹੀਦੀ ਹੈ?) ਇਹ ਪਹਿਲਾਂ ਹੀ ਬਣਾਇਆ ਗਿਆ ਸੀ। ਤੁਸੀਂ ਕਿਉਂ ਕਹਿੰਦੇ ਹੋ ਕਿ ਸਾਨੂੰ "ਕਰਨਾ ਚਾਹੀਦਾ ਹੈ"? ਅਸੀਂ ਜਿੱਥੇ ਵੀ ਜਾਂਦੇ ਹਾਂ, ਅਸੀਂ ਹਮੇਸ਼ਾ ਕੁਦਰਤੀ ਤੌਰ 'ਤੇ ਨੇੜਤਾ ਪੈਦਾ ਕਰਦੇ ਹਾਂ। ਉਦਾਹਰਣ ਵਜੋਂ, ਜਦੋਂ ਤੁਸੀਂ ਇਸ ਸੰਸਾਰ ਵਿੱਚ ਆਉਂਦੇ ਹੋ, ਭਾਵੇਂ ਤੁਸੀਂ ਕੁਝ ਵੀ ਕਰਨਾ ਚਾਹੁੰਦੇ ਹੋ, ਤੁਹਾਡੇ ਮਾਪੇ ਜ਼ਰੂਰ ਹੋਣਗੇ। ਮੇਰੇ ਵਾਂਗ, ਸ਼ਾਕ‌ਿਆਮੁਨੀ ਬੁੱਧ ਵਾਂਗ, ਜਿਵੇਂ ਹਰ ਕਿਸੇ ਹੋਰ ਵਾਂਗ - ਭਾਵੇਂ ਅਸੀਂ ਇਹ ਚਾਹੁੰਦੇ ਹਾਂ ਜਾਂ ਨਹੀਂ। ਇਸ ਭਰਮ ਭਰੇ ਸੰਸਾਰ ਵਿੱਚ ਇਹ ਡਰਾਮਾ, ਇਹ ਖੇਡ ਖੇਡਣ ਲਈ ਆਉਣਾ, ਉੱਥੇ ਨੇੜਤਾਵਾਂ ਹਨ। ਪਰ ਇਹ ਨੇੜਤਾ ਦਾ ਹੋਣਾ ਕੋਈ ਨੇੜਤਾ ਨਾ ਹੋਣ ਵਾਂਗ ਹੈ।

ਇੱਕ ਗਿਆਨਵਾਨ ਵਿਅਕਤੀ ਲਈ, ਸਬੰਧ ਰੱਖਣਾ ਜਾਂ ਨਾ ਰੱਖਣਾ ਇੱਕੋ ਜਿਹਾ ਹੈ। ਜਿਸ ਵਿਅਕਤੀ ਨੂੰ ਗਿਆਨ ਨਹੀਂ ਹੈ, ਉਸ ਕੋਲ ਸਿਰਫ਼ ਪਿਤਾ ਅਤੇ ਮਾਤਾ ਹੀ ਹਨ। ਉਨ੍ਹਾਂ ਤੋਂ ਬਿਨਾਂ, ਉਹ ਮਰ ਜਾਵੇਗਾ। ਆਪਣੇ ਪ੍ਰੇਮੀ ਤੋਂ ਬਿਨਾਂ, ਉਹ ਮੌਤ ਤਕ ਰੋਵੇਗਾ, ਜਾਂ ਖੁਦਕੁਸ਼ੀ ਕਰ ਲਵੇਗਾ। ਇੱਕ ਗਿਆਨਵਾਨ ਵਿਅਕਤੀ ਲਈ, ਹੋਣਾ ਅਤੇ ਨਾ ਹੋਣਾ ਇੱਕੋ ਜਿਹਾ ਹੈ। ਜੇ ਉਥੇ ਨੇੜਤਾ ਹੈ, ਤਾਂ ਡਰਾਮੇ ਵਿੱਚ ਆਪਣਾ ਕਿਰਦਾਰ ਨਿਭਾਓ। ਇਹ ਬਸ ਇੱਕ ਭੂਮਿਕਾ ਹੈ। ਬੱਸ ਇੰਨਾ ਹੀ। ਇਹ ਸਮਝਾਉਣਾ ਆਸਾਨ ਨਹੀਂ ਹੈ। ਜਦੋਂ ਮੈਂ ਤੁਹਾਨੂੰ ਇਹ ਸਮਝਾਉਂਦੀ ਹਾਂ, ਤਾਂ ਮੈਂ ਇਸਨੂੰ ਪੂਰੀ ਤਰ੍ਹਾਂ ਸਮਝਦੀ ਹਾਂ, ਪਰ ਮੈਨੂੰ ਡਰ ਹੈ ਕਿ ਤੁਸੀਂ ਨਹੀਂ ਸਮਝਦੇ। ਮੈਂ ਇਸਨੂੰ ਚੰਗੀ ਤਰ੍ਹਾਂ ਸਮਝਦੀ ਹਾਂ ਅਤੇ ਜਾਣਦੀ ਹਾਂ ਕਿ ਮੈਂ ਕਿਸ ਬਾਰੇ ਗੱਲ ਕਰ ਰਹੀ ਹਾਂ। ਮੈਂ ਇਸਨੂੰ ਬਹੁਤ ਸਪੱਸ਼ਟ ਤੌਰ 'ਤੇ ਦੇਖਦੀ ਹਾਂ।

Photo Caption: ਚੁਣੌਤੀਪੂਰਨ ਹਾਲਾਤਾਂ ਵਿੱਚ ਵਧਣਾ ਇੱਕ ਵਿਅਕਤੀ ਨੂੰ ਮਜ਼ਬੂਤ ਬਣਾਉਂਦਾ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (10/12)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-09
1740 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-09
212 ਦੇਖੇ ਗਏ
ਧਿਆਨਯੋਗ ਖਬਰਾਂ
2025-08-08
636 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-08-08
600 ਦੇਖੇ ਗਏ
37:45
ਧਿਆਨਯੋਗ ਖਬਰਾਂ
2025-08-07
76 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ