“ਮੈਂ ਆਪਣੇ OBE (ਸਰੀਰ ਤੋਂ ਬਾਹਰ ਦਾ ਅਨੁਭਵ) ਦੌਰਾਨ ਗੁੰਬਦ ਦੇਖਿਆ। ਡੇਰੀਅਸ ਜੇ. ਰਾਈਟ” ਲਾਇਫ ਐਡ ਬੀਓਂਡ ਯੂਟਿਊਬ ਚੈਨਲ – 8 ਅਪ੍ਰੈਲ, 2025 : ਸਪੇਸ ਉਸ ਤਰਾਂ ਨਹੀਂ ਹੈ ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਹੈ ਕਿ ਸਪੇਸ ਹੈ। ਉਨ੍ਹਾਂ ਦੁਆਰਾ ਦੱਸੀਆਂ ਗਈਆਂ ਕੋਈ ਵੀ ਚੀਜ਼ਾਂ ਅਸਲ ਵਿੱਚ ਇਸ ਅਰਥ ਵਿੱਚ ਸਹੀ ਨਹੀਂ ਹਨ। ਇਹ ਅਸਲ ਵਿੱਚ ਦਿਖਦਾ ਹੈ, ਜਦੋਂ ਤੁਸੀਂ ਬਾਹਰ ਹੁੰਦੇ ਹੋ, ਇਹ ਅਸਲ ਵਿੱਚ ਇਸ ਤਰ੍ਹਾਂ ਦਿਖਦਾ ਹੈ। ਅਤੇ ਇਸੇ ਲਈ ਮੈਂ ਇਸਨੂੰ ਇਕੱਠਾ ਕੀਤਾ ਹੈ। ਸੋ, ਤੁਸੀਂ ਕਹਿ ਸਕਦੇ ਹੋ, ਇੱਥੇ ਲੋਕ, ਆਓ ਬਸ ਇਹ ਕਹੀਏ ਉਹ ਆਤਮਾਵਾਂ ਹਨ, ਜੋ ਇਸ ਜਗ੍ਹਾ ਤੋਂ ਬਾਹਰੋਂ ਦੇਖ ਰਹੀਆਂ ਹਨ। ਅਤੇ ਤੁਹਾਡੇ ਕੋਲ ਇੱਕ ਸਮਤਲ 'ਤੇ ਉੱਪਰ ਆਕਾਸ਼ ਹੈ। ਅਤੇ ਤੁਹਾਡੇ ਕੋਲ ਬਣਤਰ ਹੈ। ਉਹ ਜਗ੍ਹਾ ਜਿਸ ਵਿੱਚ ਅਸੀਂ ਹਾਂ ਉਹ ਸਥਿਰ ਹੈ ਅਤੇ ਅਚੱਲ ਹੈ। ਅਤੇ ਤੁਹਾਡੇ ਕੋਲ ਸ੍ਰਿਸ਼ਟੀ ਦੇ ਸਾਰੇ ਹੋਰ ਸਥਾਨ ਹਨ ਜੋ ਆਤਮਾ ਦੀ ਇੱਛਾ ਦੇ ਆਧਾਰ 'ਤੇ ਇੱਥੇ ਹੇਠਾਂ, ਜਾਂ ਇੱਥੇ ਹੇਠਾਂ ਹਨ। ਸਾਰੀਆਂ ਵੱਖ-ਵੱਖ ਬਣਤਰਾਂ, ਸਾਰੇ ਵੱਖ-ਵੱਖ ਬ੍ਰਹਿਮੰਡ। ਪਰ ਇਹ ਬ੍ਰਹਿਮੰਡ, ਇਹ ਬਣਤਰ ਜਿਸ ਵਿੱਚ ਅਸੀਂ ਹਾਂ, ਇਸ ਤਰ੍ਹਾਂ ਦਿਖਦਾ ਹੈ। ਅਤੇ ਸੋ, ਜਦੋਂ ਤੁਸੀਂ ਬਾਈਬਲ ਦੇ ਤੌਰ 'ਤੇ ਦੇਖਦੇ ਹੋ ਜਿਵੇਂ ਉਨਾਂ ਨੇ ਕਿਹਾ ਹੈ, “ਉੱਪਰਲੇ ਪਾਣੀ, ਪਾਣੀ ਪਾਣੀਆਂ ਤੋਂ ਵੱਖ ਹੋਏ,” “ਪ੍ਰਮਾਤਮਾ ਨੇ ਧਰਤੀ ਦੇ ਰਾਜ ਦਾ ਆਕਾਸ਼ ਬਣਾਇਆ।” ਇਹ ਅਸਲ ਵਿੱਚ ਸੱਚ ਹੈ।
ਪਰ ਉਸਨੇ ਇਸਦਾ ਦੂਜਾ ਅੱਧਾ ਹਿੱਸਾ ਨਹੀਂ ਦੇਖਿਆ, ਇਸੇ ਲਈ। ਤਾਂ ਇੰਝ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਨੇ ਇਸਦਾ ਸਿਰਫ਼ ਅੱਧਾ ਹੀ ਦਿਖਾਇਆ ਹੋਵੇ, ਸੋ ਉਸਨੇ ਇਸਦਾ ਇੱਕ ਅੱਧਾ ਹਿੱਸਾ ਦੇਖਿਆ ਕਿਉਂਕਿ ਦੂਜਾ ਅੱਧਾ ਉਸਦੀਆਂ ਅੰਦਰੂਨੀ ਅੱਖਾਂ ਤੋਂ ਕਿਸੇ ਤਰ੍ਹਾਂ ਬੰਦ ਹੈ, ਮੈਨੂੰ ਲੱਗਦਾ ਹੈ ਕਿਉਂਕਿ ਅਸੀਂ ਜ਼ਿਆਦਾਤਰ ਧਰਤੀ ਦੇ ਅੱਧੇ ਪਾਸੇ ਰਹਿੰਦੇ ਹਾਂ, ਅਤੇ ਦੂਜੇ ਅੱਧੇ ਪਾਸੇ ਹੋਰ ਲੋਕ ਰਹਿੰਦੇ ਹਨ। ਜਾਂ ਕਿਸੇ ਤਰ੍ਹਾਂ ਹੋ ਸਕਦਾ ਹੈ ਕਿ ਕੁਝ ਲੋਕ ਪੂਰੀ ਤਸਵੀਰ ਨਾ ਦੇਖ ਸਕਣ। ਕੁਝ ਮਨੋ-ਵਿਗਿਆਨੀ ਪੂਰੀ ਤਸਵੀਰ ਨੂੰ ਇਸ ਤਰਾਂ ਨਹੀਂ ਦੇਖਦੇ।ਬਾਬਾ ਵਾਂਗਾ ਵਾਂਗ, ਉਸਨੇ ਆਪਣੀਆਂ ਇੱਕ ਭਵਿੱਖਬਾਣੀਆਂ ਵਿੱਚ ਕੁਝ ਕਿਹਾ ਸੀ ਕਿ ਉਥੇ ਇੱਕ ਵਿਸ਼ਵ ਮੁਕਤੀਦਾਤਾ ਹੈ, ਉਹ ਇੱਕ ਔਰਤ ਹੈ। ਅਤੇ ਬਹੁਤ ਸਾਰੇ ਲੋਕ ਨਹੀਂ ਹਨ ਜੋ ਇਸ ਮੁਕਤੀਦਾਤਾ ਔਰਤ ਦਾ ਅਨੁਸਰਨ ਕਰਦੇ ਹਨ। ਪਰ ਬਾਬਾ ਵਾਂਗਾ ਭਵਿੱਖਬਾਣੀ ਨਹੀਂ ਕਰ ਸਕਦੀ ਸੀ, ਉਹ ਬਿਲਕੁਲ ਨਹੀਂ ਕਹਿ ਸਕਦੀ ਸੀ ਕਿ ਉਹ ਔਰਤ ਕਿੱਥੇ ਹੈ ਜਾਂ ਉਹ ਸ਼ਖਸੀਅਤ ਦੇ ਹਿਸਾਬ ਨਾਲ ਕੌਣ ਹੈ, ਉਦਾਹਰਣ ਵਜੋਂ। ਮਨੋ-ਵਿਗਿਆਨੀ, ਉਹ ਕਈ ਵਾਰ ਸਮੇਂ, ਜਾਂ ਸਥਾਨ, ਜਾਂ ਰਿਹਾਇਸ਼, ਜਾਂ ਚਮੜੀ ਦੇ ਰੰਗ ਦੇ ਰੂਪ ਵਿੱਚ ਚੀਜ਼ਾਂ ਨੂੰ ਬਹੁਤ ਸਪੱਸ਼ਟ ਰੂਪ ਵਿੱਚ ਦੇਖ ਸਕਦੇ ਹਨ। ਮਿਸਟਰ ਪਾਰਕਰ, ਹੈਮਿਲਟਨ-ਪਾਰਕਰ ਵਾਂਗ, ਉਸਨੇ ਕਿਹਾ ਕਿ ਜਿਸ ਕਿਸਮਤ ਵਾਲੀ ਔਰਤ ਤੋਂ ਰਾਸ਼ਟਰਪਤੀ ਟਰੰਪ ਮਦਦ ਲੈ ਸਕਦੇ ਹਨ ਉਹ ਰੰਗ ਵਾਲੀ ਇਕ ਔਰਤ ਹੈ, ਪਰ ਉਹ ਸਿਰਫ਼ ਇਹੀ ਕਹਿ ਸਕਦਾ ਹੈ। ਉਹ ਨਾਮ, ਕੌਮੀਅਤ, ਜਾਂ ਉਹ ਕਿਸ ਤਰ੍ਹਾਂ ਦੀ ਅਧਿਆਤਮਿਕ ਸਿੱਖਿਆ ਦਿੰਦੀ ਹੈ, ਇਸ ਤਰਾਂ ਦੀ ਕੋਈ ਗੱਲ ਨਹੀਂ ਦੱਸ ਸਕਦਾ ।ਬਹੁਤ ਸਾਰੇ ਬਹੁਤ ਸਹੀ ਹੁੰਦੇ ਹਨ, ਪਰ ਉਹ ਕਦੇ ਵੀ ਸਭ ਤੋਂ ਛੋਟੀਆਂ ਗੱਲਾਂ ਨਹੀਂ ਦੱਸ ਸਕਦੇ। ਕੁਝ ਸਭ ਕੁਝ ਦੱਸਣ ਤੋਂ ਡਰਦੇ ਹਨ। ਅਤੇ ਨੋਸਟ੍ਰਾਡੇਮਸ ਵੀ, ਉਹ ਵਧੇਰੇ ਸਹੀ ਹੈ। ਪਰ ਜਦੋਂ ਉਸਨੇ ਉਸ ਖਾਸ ਔਰਤ ਦਾ ਵਰਣਨ ਕੀਤਾ, ਤਾਂ ਉਸਨੇ ਕਿਹਾ ਕਿ ਉਸਦਾ ਨਾਮ ਇੱਕ ਤਰ੍ਹਾਂ ਦਾ ਉਲਟਾ ਆਖਰੀ ਨਾਮ ਹੈ, ਜਿਵੇਂ ਕਿ ਅਮੂਸ ਸੂਮਾ ਬਣ ਜਾਂਦਾ ਹੈ, ਉਦਾਹਰਣ ਵਜੋਂ। ਪਰ ਉਸਨੇ ਸੂਮਾ ਦਾ ਜ਼ਿਕਰ ਕਰਨ ਦੀ ਹਿੰਮਤ ਨਹੀਂ ਕੀਤੀ। ਉਸਨੇ ਬਸ ਕਿਹਾ ਕਿ ਪੈਗੰਬਰ ਦਾ ਆਖਰੀ ਨਾਮ ਪਲਟ ਦਿਓ, ਫਿਰ ਉਹ ਉਸਦਾ ਨਾਮ ਹੋਵੇਗਾ।ਜਾਂ ਉਹ ਕਹੇਗਾ ਕਿ "ਸਮੁੰਦਰ ਦੀ ਟੀਮ ਜਿੱਤੇਗੀ," ਕੁਝ ਇਸੇ ਤਰ੍ਹਾਂ। ਸੋ, ਉਹਨਾਂ ਨੇ ਬਸ ਇੱਕ ਬਹੁਤ ਹੀ ਸਾਫ਼ ਨਾ ਹੋਣ ਵਾਲੇ ਸ਼ੀਸ਼ੇ ਵਿੱਚ ਦੇਖਿਆ। ਕੁਝ ਬਹੁਤ ਸਪੱਸ਼ਟ ਹਨ, ਪਰ ਫਿਰ ਵੀ, ਕੋਈ ਵੀ ਬਿਲਕੁਲ ਸਪੱਸ਼ਟ ਨਹੀਂ ਹੋ ਸਕਦਾ, ਜਿਵੇਂ ਕਿ ਤੁਸੀਂ ਉਸ ਸ਼ੀਸ਼ੇ ਦੇ ਸਾਹਮਣੇ ਖੜ੍ਹੇ ਹੋ ਕੇ ਆਪਣੇ ਆਪ ਨੂੰ, ਸਾਫ਼ ਸ਼ੀਸ਼ੇ ਨੂੰ ਦੇਖਦੇ ਹੋ, ਅਤੇ ਆਪਣੇ ਚਿਹਰੇ ਨੂੰ ਆਪਣੇ ਆਪ ਦੇਖਦੇ ਹੋ, ਅਤੇ ਵਿਸਥਾਰ ਨਾਲ ਜਾਣਦੇ ਹੋ ਕਿ ਤੁਸੀਂ ਕਿਹੋ ਜਿਹੇ ਦਿਖਾਈ ਦਿੰਦੇ ਹੋ।ਪਰ ਫਿਰ ਵੀ, ਫਿਰ ਵੀ, ਤੁਸੀਂ ਉਨ੍ਹਾਂ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਕੀ ਤੁਸੀਂ ਠਹਿਰਾ ਸਕਦੇ ਹੋ? ਬਹੁਤ ਸਾਰੇ ਸ਼ੀਸ਼ੇ, ਉਹ ਵੀ ਅਸਲੀਅਤ ਨੂੰ ਨਹੀਂ ਦਰਸਾਉਂਦੇ। ਆਪਣੇ ਸ਼ੀਸ਼ੇ ਵਿੱਚ, ਜਦੋਂ ਵੀ ਮੈਂ ਇਸ ਦੇ ਵਿਚ ਦੇਖਦੀ ਹਾਂ, ਮੈਂ ਬਹੁਤ ਜਵਾਨ ਅਤੇ ਸੁੰਦਰ ਦਿਖਾਈ ਦਿੰਦੀ ਹਾਂ। ਪਰ ਇਹ ਸਭ ਕੁਝ ਇੰਨਾ ਸਹੀ ਨਹੀਂ ਹੈ। ਕਿਉਂਕਿ ਸ਼ੀਸ਼ੇ, ਮੈਨੂੰ ਨਹੀਂ ਪਤਾ, ਸ਼ਾਇਦ ਉਨ੍ਹਾਂ ਕੋਲ ਬਿਹਤਰ ਸ਼ੀਸ਼ੇ ਹੋਣ, ਪਰ ਬਹੁਤ ਸਾਰੇ ਛੋਟੇ ਸ਼ੀਸ਼ੇ ਜੋ ਮੈਂ ਪੈਟਰੋਲ ਪੰਪ ਤੋਂ ਖਰੀਦੇ ਹਨ, ਉਦਾਹਰਣ ਵਜੋਂ, ਅਤੇ ਇਸਨੂੰ ਵਰਤਣ ਲਈ ਰੱਖਦੇ ਹਾਂ, ਉਹ ਮੈਨੂੰ ਮੇਰੀ ਦਿੱਖ ਦੀ ਸਹੀ ਗੁਣਵੱਤਾ ਨਹੀਂ ਦਿੰਦੇ। ਕਈ ਵਾਰ ਉਹ ਤੁਹਾਨੂੰ ਹੋਰ ਬਿਹਤਰ ਦਿਖਾਉਂਦੇ ਹਨ। ਕੁਝ ਹੋਰ ਸ਼ੀਸ਼ੇ ਤੁਹਾਨੂੰ ਹੋਰ ਵੀ ਬਦਤਰ ਦਿਖਾਉਂਦੇ ਹਨ। ਸੋ ਇਹ ਤੁਹਾਡੀ ਕਿਸਮਤ 'ਤੇ ਨਿਰਭਰ ਕਰਦਾ ਹੈ, ਅਤੇ ਤੁਹਾਨੂੰ ਇਸਨੂੰ ਸਵੀਕਾਰ ਕਰਨਾ ਪਵੇਗਾ, ਜੋ ਵੀ ਇਹ ਹੋਵੇ। ਅਤੇ ਕਈ ਵਾਰ, ਕੈਮਰਾ ਅਤੇ ਵੀਡੀਓ ਵੀ ਤੁਹਾਨੂੰ ਤੁਹਾਡੇ ਰੂਪ, ਤੁਹਾਡੇ ਚਿਹਰੇ, ਜਾਂ ਇਸ ਤਰਾਂ ਦੀ ਕਿਸੇ ਚੀਜ਼ ਬਾਰੇ ਸਹੀ ਜਾਣਕਾਰੀ ਨਹੀਂ ਦਿੰਦੇ। ਪਰ ਇਹ ਚੰਗਾ ਹੈ, ਸੋ ਅੱਜਕੱਲ੍ਹ ਕੋਈ ਵੀ ਸੋਹਣਾ ਬਣ ਸਕਦਾ ਹੈ। ਸ਼ੀਸ਼ਾ ਮੈਨੂੰ ਸੋਹਣਾ ਦਿਖਾਉਂਦਾ ਹੈ, ਪਰ ਮੈਨੂੰ ਨਹੀਂ ਲੱਗਦਾ ਕਿ ਮੈਂ ਓਨੀ ਸੋਹਣੀ ਦਿਖਦੀ ਹਾਂ, ਕਿਉਂਕਿ ਜਦੋਂ ਮੈਂ ਬਾਹਰਲੇ ਹੱਥਾਂ ਅਤੇ ਸ਼ੀਸ਼ੇ ਵਿੱਚਲੇ ਹੱਥਾਂ ਦੀ ਤੁਲਨਾ ਕਰਦੀ ਹਾਂ, ਤਾਂ ਉਹ ਵੱਖਰੇ ਹੁੰਦੇ ਹਨ। ਇਸ ਤੋਂ ਇਲਾਵਾ, ਕਰਮ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਉਸ ਤਰੀਕੇ ਤੋਂ ਵੱਖਰਾ ਬਣਾਉਣਗੀਆਂ ਜਿਸ ਤਰ੍ਹਾਂ ਤੁਸੀਂ ਦੇਖਣਾ ਚਾਹੁੰਦੇ ਹੋ। ਇੱਕ ਮਿੰਟ, ਮੈਂ ਦੇਖਦੀ ਹਾਂ ਕਿ ਇਹ ਰਿਕਾਰਡਰ ਕੰਮ ਕਰਦਾ ਹੈ ਜਾਂ ਨਹੀਂ। ਠੀਕ ਹੈ। ਇਹ ਕੰਮ ਕਰ ਰਿਹਾ ਹੈ।ਕਰਮ ਤੁਹਾਨੂੰ ਦਿਨੋ-ਦਿਨ ਵੱਖਰਾ ਦਿਖਾਉਂਦੇ ਹਨ। ਕੁਝ ਦਿਨ ਤੁਸੀਂ ਬਿਹਤਰ ਦਿਖਾਈ ਦਿੰਦੇ ਹੋ, ਕੁਝ ਦਿਨ ਤੁਸੀਂ ਬਦਤਰ ਦਿਖਾਈ ਦਿੰਦੇ ਹੋ। ਕੋਈ ਫ਼ਰਕ ਨਹੀਂ ਪੈਂਦਾ। ਅਸੀਂ ਇੱਥੇ ਬਹੁਤਾ ਸਮਾਂ ਨਹੀਂ ਰਹਿੰਦੇ। ਸੋ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੇ ਲਈ ਇਸ ਤਰਾਂ ਦਾ "ਜਿਵੇਂ ਹੈ ਰਹਿਣ ਦਿਓ" ਵਾਲਾ ਰਵੱਈਆ ਰੱਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮੈਨੂੰ ਆਪਣੇ ਬਾਰੇ ਬਹੁਤੀ ਚਿੰਤਾ ਨਹੀਂ ਹੈ, ਮੈਂ ਕਿਵੇਂ ਦਿਖਦੀ ਹਾਂ, ਅਤੇ ਮੈਨੂੰ ਕਿਹੋ ਜਿਹਾ ਦਿਖਣਾ ਚਾਹੀਦਾ ਹੈ। ਮੈਂ ਪਹਿਲਾਂ ਕਰਦੀ ਹੁੰਦੀ ਸੀ, ਬੇਸ਼ੱਕ, ਮੈਂ ਵੀ ਸਾਰਿਆਂ ਵਾਂਗ ਹੁੰਦੀ ਸੀ, ਆਪਣੀ ਦਿੱਖ ਅਤੇ ਇਸ ਸਭ ਕੁਝ ਦੀ ਪਰਵਾਹ ਕਰਦੀ ਸੀ। ਅਤੇ ਫਿਰ ਖਾਸ ਕਰਕੇ ਜਦੋਂ ਮੈਂ ਸਤਿਗੁਰੂ ਬਣ ਗਈ, ਇਹ ਕੰਮ ਸੰਭਾਲਿਆ, ਤਾਂ ਮੈਨੂੰ ਧਿਆਨ ਰੱਖਣਾ ਪਿਆ ਕਿ ਮੈਂ ਕੈਮਰੇ ਲਈ ਠੀਕ ਦਿਖਾਈ ਦੇਵਾਂ। ਪਰ ਹੁਣ ਮੈਂ ਉਜਾੜ ਵਿੱਚ ਰਹਿੰਦੀ ਹਾਂ। ਉਹ ਸਵਾਲ ਮੇਰੇ ਮਨ ਵਿੱਚ ਨਹੀਂ ਆਉਂਦਾ, ਅਤੇ ਮੈਂ ਬਹੁਤ ਖੁਸ਼ ਹਾਂ। ਮੈਂ ਬਹੁਤ ਖੁਸ਼ ਹਾਂ। ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ਅੱਜ ਮੈਂ ਕਿਹੋ ਜਿਹੇ ਕੱਪੜੇ ਪਾਉਣੇ ਹਨ। ਪਿਛਲੇ ਸਾਲਾਂ ਵਿੱਚ, ਜਦੋਂ ਮੈਂ ਇਕ ਸੰਨਿਆਸੀ ਬਣ ਗਈ, ਉਸ ਸਾਲ ਤੱਕ, ਮੈਂ ਜੋ ਵੀ ਕੱਪੜੇ ਪਹਿਨੇ ਸਨ, ਉਹ ਸਾਰਿਆਂ ਨੂੰ ਪਹਿਨਣ ਦੀ ਲੋੜ ਸੀ। ਮੈਨੂੰ ਉਹ ਕੱਪੜੇ ਚੁਣਨ ਦੀ ਆਜ਼ਾਦੀ ਨਹੀਂ ਸੀ ਜੋ ਮੈਂ ਪਹਿਨਣੇ ਚਾਹੁੰਦੀ ਸੀ। ਇਹ ਬਿਲਕੁਲ, ਤੁਸੀਂ ਕਹਿ ਸਕਦੇ ਹੋ, ਸਵਰਗ ਦੀ ਇੱਛਾ ਦੁਆਰਾ ਨਿਰਦੇਸ਼ਿਤ, ਨਿਯੰਤਰਿਤ ਸੀ। ਪਰ ਹੁਣ ਮੈਂ ਉਜਾੜ ਵਿੱਚ ਹਾਂ ਸਿਰਫ਼ ਇੱਕ ਛੋਟਾ ਜਿਹੇ ਰਿਕਾਰਡਰ ਦੇ ਨਾਲ। ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਕੋਈ ਮੇਰੇ ਵੱਲ ਨਹੀਂ ਦੇਖਦਾ। ਮੈਨੂੰ ਯਕੀਨ ਨਹੀਂ ਹੈ ਕਿ ਜੇ ਮੈਂ ਦੁਬਾਰਾ ਜਨਤਾ ਵਿੱਚ ਜਾਂਦੀ ਹਾਂ ਮੈਨੂੰ ਇਸ ਬਾਰੇ ਚਿੰਤਾ ਹੋਵੇਗੀ ਜਾਂ ਨਹੀਂ।Photo Caption: ਬੇਹਦ ਸੁੰਦਰ ਅਤੇ ਆਜ਼ਾਦ, ਜੰਗਲ ਵਿੱਚ ਕੋਈ ਹੋ ਸਕਦਾ ਹੈ!ਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਪਹਿਲਾ ਭਾਗ
2025-06-19
ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹਾਲੋ। ਸਾਰੇ ਕਿਵੇਂ ਹੋ? ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ, ਕਿਉਂਕਿ ਅੱਜਕੱਲ੍ਹ ਠੀਕ ਮਹਿਸੂਸ ਕਰਨਾ ਆਸਾਨ ਨਹੀਂ ਹੈ। ਮੇਰੇ ਲਈ ਵੀ। ਮੈਂ ਤੁਹਾਡੇ ਨਾਲ ਸਿਰਫ਼ ਇੱਕ ਦੋਸਤ ਵਜੋਂ, ਸੰਸਾਰ ਦੇ ਇੱਕ ਹੋਰ ਨਾਗਰਿਕ ਵਜੋਂ ਗੱਲ ਕਰਨੀ ਚਾਹੁੰਦੀ ਹਾਂ, ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ ਕੀ ਕਰਦੀ ਹਾਂ, ਮੈਂ ਕਿਵੇਂ ਮਹਿਸੂਸ ਕਰਦੀ ਹਾਂ। ਪਰ ਅੱਜਕੱਲ੍ਹ ਇਹ ਆਸਾਨ ਨਹੀਂ ਹੈ।ਮੈਂ ਤੁਹਾਨੂੰ ਕੁਝ ਚੰਗੀਆਂ ਗੱਲਾਂ ਅਤੇ ਚੀਜ਼ਾਂ ਦੱਸਣਾ ਚਾਹੁੰਦੀ ਹਾਂ ਜੋ ਮੈਂ ਕਰਦੀ ਹਾਂ। ਪਰ ਇਹ ਦੁਖਦਾਈ ਹੈ, ਜਦੋਂ ਮੈਨੂੰ ਖ਼ਬਰਾਂ ਦੇਖਣੀਆਂ ਪੈਂਦੀਆਂ ਹਨ, ਤੁਹਾਡੇ ਲਈ ਚੰਗੀਆਂ ਖ਼ਬਰਾਂ ਲੱਭਣੀਆਂ ਪੈਂਦੀਆਂ ਹਨ, ਅਤੇ ਤੁਹਾਡੇ ਲਈ ਲਾਭਦਾਇਕ ਖ਼ਬਰਾਂ ਚੁਣਨੀਆਂ ਪੈਂਦੀਆਂ ਹਨ, ਜਿਵੇਂ ਕਿ ਤੁਹਾਡੀ ਸਿਹਤ ਲਈ ਸੁਝਾਅ, ਅਤੇ ਲੋਕ ਬਿਨਾਂ ਦਵਾਈ ਦੇ ਆਪਣੀਆਂ ਕੁਝ ਬਿਮਾਰੀਆਂ ਨੂੰ ਠੀਕ ਕਰਨ ਲਈ ਕਿਹੜੀ ਸਮੱਗਰੀ ਦੀ ਵਰਤੋਂ ਕਰ ਰਹੇ ਹਨ, ਕਿਉਂਕਿ ਕਈ ਵਾਰ ਦਵਾਈ ਤੁਹਾਨੂੰ ਡਰਾਉਂਦੀ ਹੈ। ਹਮੇਸ਼ਾ ਉਥੇ ਕੁਝ ਮਾੜੇ ਪ੍ਰਭਾਵ ਹੁੰਦੇ ਹਨ। ਅਤੇ ਹਰ ਕੋਈ ਦਵਾਈ ਖਰੀਦਣ ਦੀ ਸਮਰੱਥਾ ਵੀ ਨਹੀਂ ਰੱਖਦਾ। ਸੰਸਾਰ ਦੇ ਜ਼ਿਆਦਾਤਰ ਲੋਕ ਖੁਸ਼ਹਾਲ ਨਹੀਂ ਹਨ। ਘੱਟ ਬਹੁਗਿਣਤੀ ਲੋਕਾਂ ਨੂੰ ਕਈ ਵਾਰ ਦਰਦ ਅਤੇ ਬਿਮਾਰੀ ਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਹੈ, ਕਿਉਂਕਿ ਉਹ ਨਿੱਜੀ ਡਾਕਟਰ ਦਾ ਖਰਚਾ ਨਹੀਂ ਚੁੱਕ ਸਕਦੇ। ਜਾਂ ਬਹੁਤ ਸਾਰੇ ਦੇਸ਼ਾਂ ਵਿੱਚ, ਜੇਕਰ ਉਨ੍ਹਾਂ ਕੋਲ ਪੈਸੇ ਨਹੀਂ ਹਨ ਤਾਂ ਉਨ੍ਹਾਂ ਨੂੰ ਹਸਪਤਾਲ ਜਾਣ ਦਾ ਅਧਿਕਾਰ ਨਹੀਂ ਹੈ। ਇਹੀ ਗੱਲ ਹੈ।ਆਪਣੇ ਆਲੇ ਦੁਆਲੇ ਦੇ ਸੰਸਾਰ ਨੂੰ ਦੇਖ ਕੇ ਮੇਰੇ ਲਈ ਬਹੁਤ ਦੁੱਖ ਹੁੰਦਾ ਹੈ, ਕਿਉਂਕਿ ਮੈਨੂੰ ਕੁਝ ਵੀ ਪਸੰਦ ਨਹੀਂ ਹੈ - ਅਜਿਹਾ ਕੁਝ ਵੀ ਨਹੀਂ ਹੈ ਜਿਸ ਵਿੱਚ ਮੈਂ ਚਾਹੁੰਦੀ ਹਾਂ ਕਿ ਲੋਕ ਰਹਿਣ, ਸਵੀਕਾਰ ਕਰਨ, ਖੁਸ਼ ਅਤੇ ਸੰਤੁਸ਼ਟ ਮਹਿਸੂਸ ਕਰਨ। ਕਿਉਂਕਿ ਉਹ ਸਿਰਫ਼ ਆਮ ਨਾਗਰਿਕ ਹਨ, ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਗਰੀਬੀ ਰੇਖਾ ਤੋਂ ਹੇਠਾਂ ਹਨ, ਇਹ ਕਹਿਣਾ ਦੁੱਖ ਦੀ ਗੱਲ ਹੈ। ਬਹੁਤ ਸਾਰੀਆਂ ਐਨਜ਼ੀਓਜ਼ (NGOs) (ਗੈਰ-ਸਰਕਾਰੀ ਸੰਸਥਾਵਾਂ) ਅਤੇ ਬਹੁਤ ਸਾਰੀਆਂ ਨਿੱਜੀ ਸੰਸਥਾਵਾਂ ਹਨ ਜੋ ਵੱਖ-ਵੱਖ ਕਿਸਮਾਂ ਦੇ ਖੇਤਰਾਂ ਵਿੱਚ ਬਹੁਤ ਮਦਦ ਕਰ ਰਹੀਆਂ ਹਨ - ਵਿੱਤੀ, ਭੋਜਨ ਸਪਲਾਈ, ਰਿਹਾਇਸ਼ - ਪਰ ਇਹ ਕਦੇ ਵੀ ਕਾਫ਼ੀ ਨਹੀਂ ਹੁੰਦੀਆਂ। ਇਸ ਤੋਂ ਇਲਾਵਾ, ਕਿਉਂਕਿ ਮਨੁੱਖੀ ਆਬਾਦੀ ਵਧ ਰਹੀ ਹੈ, ਚੱਕਰ ਆਉਣੇ। ਕਈ ਵਾਰ, ਮੈਂ ਉਨ੍ਹਾਂ ਦੇ ਖਾਣੇ ਵੱਲ ਦੇਖਦੀ ਹਾਂ, ਜਾਂ ਰੈਸਟੋਰੈਂਟ ਵਿੱਚ, ਮੈਂ ਦੇਖਦੀ ਹਾਂ ਸਾਨੂੰ ਬਹੁਤ ਸਾਰਾ ਭੋਜਨ ਚਾਹੀਦਾ ਹੈ, ਬਹੁਤ ਸਾਰੇ ਭੋਜਨ ਮਸਾਲੇ ਅਤੇ ਹਰ ਤਰ੍ਹਾਂ ਦੀਆਂ ਚੀਜ਼ਾਂ ਜੋ ਲੋਕ ਇਕ ਚੰਗੇ ਸੁਆਦ ਲਈ ਮੰਗਦੇ ਹਨ। ਅਤੇ ਮੈਨੂੰ ਹੈਰਾਨੀ ਹੈ ਕਿ ਸਾਡਾ ਛੋਟਾ ਗ੍ਰਹਿ ਅਰਬਾਂ ਲੋਕਾਂ ਲਈ ਇਹ ਸਭ ਕਿਵੇਂ ਪ੍ਰਦਾਨ ਕਰ ਸਕਦਾ ਹੈ।ਉਦਾਹਰਣ ਵਜੋਂ, ਜਦੋਂ ਮੈਂ ਇੱਕ ਭਾਰਤੀ ਆਦਮੀਂ ਨੂੰ, ਇੱਕ ਅਸਲੀ, ਸੱਚਾ ਭਾਰਤੀ ਆਦਮੀਂ, ਆਪਣਾ ਖਾਣਾ ਬਣਾਉਂਦੇ ਹੋਏ ਦੇਖਦੀ ਹਾਂ - ਇੱਕ ਵਾਰ ਮੈਂ ਇੰਟਰਨੈੱਟ 'ਤੇ ਦੇਖਿਆ ਸੀ - ਉਸਦੇ ਸਾਹਮਣੇ, ਇਹ ਸੈਂਕੜੇ ਮਸਾਲਿਆਂ ਵਾਂਗ ਦਿਖਾਈ ਦਿੰਦਾ ਸੀ: ਵੱਖ-ਵੱਖ ਕਿਸਮਾਂ ਦੇ ਮਸਾਲੇ, ਵੱਖ-ਵੱਖ ਕਿਸਮਾਂ ਦੀਆਂ ਸਮੱਗਰੀਆਂ ਜੋ ਉਸਨੇ ਪਕਾਏ ਹੋਏ ਭੋਜਨ ਵਿੱਚ ਸ਼ਾਮਲ ਕੀਤੀਆਂ ਸਨ। ਉਹ ਉੱਥੇ ਜੋ ਵੀ ਖਾਣਾ ਬਣਾ ਰਿਹਾ ਹੈ, ਉਸ ਵਿੱਚ ਪਾਉਣ ਲਈ ਬਸ ਬਹੁਤ ਸਾਰੇ ਮਸਾਲੇ ਅਤੇ ਬਹੁਤ ਸਾਰੇ ਮਸਾਲੇ ਵਾਲੀਆਂ ਚੀਜ਼ਾਂ ਹਨ। ਮੇਰੇ ਪ੍ਰਮਾਤਮਾ, ਇਹ ਬਹੁਤ, ਬਹੁਤ ਜ਼ਿਆਦਾ ਲੱਗ ਰਿਹਾ ਸੀ। ਅਤੇ, ਬੇਸ਼ੱਕ, ਭੋਜਨ ਭਰਪੂਰ ਅਤੇ ਸੁਆਦੀ ਹੋਵੇਗਾ, ਪਰ ਮੈਂ ਸੋਚ ਰਹੀ ਸੀ, ਧਰਤੀ ਇਹ ਸਭ ਕਿਵੇਂ ਪ੍ਰਦਾਨ ਕਰਦੀ ਹੈ? ਦੇਖੋ, ਸਿਰਫ਼ ਇੱਕ ਆਦਮੀਂ ਲਈ, ਇੱਕ ਘਰ ਲਈ। ਇੱਕ ਘਰ ਨੂੰ ਪਹਿਲਾਂ ਹੀ ਬਹੁਤ ਕੁਝ ਚਾਹੀਦਾ ਹੈ। ਮੈਨੂੰ ਨਹੀਂ, ਮੈਨੂੰ ਇੰਨੀ ਜ਼ਿਆਦਾ ਲੋੜ ਨਹੀਂ ਹੈ, ਪਰ ਇੱਕ ਭਾਰਤੀ ਪਕਵਾਨ ਪਕਾਉਣ ਲਈ, ਤੁਹਾਡੇ ਕੋਲ ਬਹੁਤ ਸਾਰੇ ਮਸਾਲੇ ਹਨ, ਬਹੁਤ ਸਾਰੇ ਖੁਸ਼ਬੂਦਾਰ ਪਾਊਡਰ ਹਨ ਜੋ ਤੁਹਾਡੀ ਖਾਣਾ ਪਕਾਉਣ ਵਿੱਚ ਸ਼ਾਮਲ ਕਰਨੇ ਹਨ, ਤਾਂ ਜੋ ਇਸਨੂੰ ਸੱਚਮੁੱਚ ਭਰਪੂਰ ਅਤੇ ਸੁਆਦੀ ਬਣਾਇਆ ਜਾ ਸਕੇ। ਅਤੇ ਫਿਰ ਸੰਸਾਰ ਦੀ ਆਬਾਦੀ ਵਧਦੀ ਰਹਿੰਦੀ ਹੈ। ਸਾਰੀਆਂ ਮਹਾਂਮਾਰੀਆਂ, ਸਾਰੀਆਂ ਜੰਗਾਂ, ਜਾਂ ਹਰ ਥਾਂ ਆਫ਼ਤਾਂ ਦੇ ਬਾਵਜੂਦ, ਮਨੁੱਖੀ ਆਬਾਦੀ ਵੱਧ ਰਹੀ ਹੈ। ਹਾਏ ਮੇਰੇ ਪ੍ਰਮਾਤਮਾ! ਇਹ ਮੇਰੇ ਕੰਮ ਲਈ ਵੀ ਔਖਾ ਹੈ।ਪਰ ਘੱਟੋ-ਘੱਟ ਹਾਲ ਹੀ ਵਿੱਚ, ਪਿਛਲੇ ਕੁਝ ਮਹੀਨਿਆਂ ਜਾਂ ਸਾਲਾਂ ਤੋਂ, ਆਫ਼ਤਾਂ ਦੀ ਬੰਬਾਰੀ, ਉਨ੍ਹਾਂ ਦੀ ਤੀਬਰਤਾ ਅਤੇ ਬਾਰੰਬਾਰਤਾ ਘਟ ਗਈ ਹੈ। ਤੁਸੀਂ ਇਸਨੂੰ ਖੁਦ ਦੇਖ ਸਕਦੇ ਹੋ। ਅਤੇ ਜੇਕਰ ਤੁਸੀਂ ਆਪਣੀਆਂ ਮਾਨਸਿਕ ਅੱਖਾਂ ਖੁੱਲ੍ਹੀਆਂ ਰੱਖਦੇ ਹੋ, ਤਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਮਦਦ ਮੌਜੂਦ ਹੈ। ਮੈਂ ਵੀ ਇੱਕ ਆਦਮੀ ਨੂੰ ਦੇਖਿਆ, ਉਹ ਸ਼ਾਇਦ ਉਹੀ ਹੈ ਜਿਸਨੂੰ ਉਹ ਇਕ ਮਨੋ ਵਿਗਿਆਨੀ (ਸਾਏਕਿਕ) ਕਹਿੰਦੇ ਹਨ। ਜਾਂ ਦਿਵਦਰਸ਼ੀ। ਉਸਨੇ ਦੇਖਿਆ ਕਿ ਧਰਤੀ ਇੱਕ ਗੁੰਬਦ ਨਾਲ ਢਕੀ ਹੋਈ ਹੈ।