ਸਾਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਵਿਸ਼ਵ ਯੁੱਧ ਦੇ ਥੋੜ੍ਹੇ ਜਿਹੇ ਸਮੇਂ ਬਾਅਦ ਹੀ ਹਾਲਾਤ ਨਕਾਰਾਤਮਕ ਹੋ ਗਏ। ਸਤਿਗੁਰੂ ਜੀ ਨੂੰ ਇਹ ਪਤਾ ਹੈ, ਪਰ ਅਸੀਂ ਫਿਰ ਵੀ ਇਸ ਫਲਾਈ-ਇਨ ਨਿਊਜ਼ ਨੂੰ ਪ੍ਰਸਾਰਿਤ ਕਰਨ ਲਈ ਉਨ੍ਹਾਂ ਤੋਂ ਇਜਾਜ਼ਤ ਮੰਗੀ ਤਾਂ ਜੋ ਪ੍ਰਮਾਤਮਾ ਅਤੇ ਉਨਾਂ ਦੀ ਮਿਹਰ ਦੇ ਅਧੀਨ ਸੰਸਾਰ ਭਰ ਵਿੱਚ ਜਲਦੀ ਰਾਹਤ ਲਈ ਸ਼ਾਮਲ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਜਾ ਸਕੇ। ਆਖ਼ਿਰਕਾਰ, ਅਸੀਂ ਹੁਣ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜੰਗ ਅਤੇ ਸ਼ਾਂਤੀ ਵਿਚਕਾਰ ਕੀ ਹੁੰਦਾ ਹੈ! ਅਸੀਂ ਪ੍ਰਾਰਥਨਾ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਵਿਸ਼ਵ ਨੇਤਾਵਾਂ ਅਤੇ ਨਾਗਰਿਕਾਂ ਕੋਲ ਹੁਣ ਇੱਕ ਸਪਸ਼ਟ ਦ੍ਰਿਸ਼ਟੀਕੋਣ ਹੋਵੇ ਅਤੇ ਉਹ ਵਿਸ਼ਵ ਸ਼ਾਂਤੀ ਲਈ ਸਹੀ ਫੈਸਲਾ ਲੈਣ!
ਹਾਲੋ, ਤੁਸੀਂ ਸਾਰੀਆਂ ਸੁੰਦਰ ਰੂਹਾਂ ਜਿਨ੍ਹਾਂ ਨਾਲ ਮੈਂ ਇਸ ਖਾਸ ਗ੍ਰਹਿ 'ਤੇ ਰਹਿ ਕੇ ਬਹੁਤ ਖੁਸ਼ ਹਾਂ। ਹਾਂਜੀ, ਤੁਹਾਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹੀ ਵੱਡੀ ਖ਼ਬਰ ਹੈ, ਜਿਵੇਂ ਕਿ ਆਜ਼ਾਦ ਕਰਨਾ, ਖੋਲਣਾ... ਅਸੀਂ ਇਸਨੂੰ (ਹੋਰਮੂਜ਼ ਦੀ) ਜਲਡਮਰੂਮਧ ਕਹਿੰਦੇ ਹਾਂ - ਹੱਬ, ਜਹਾਜ਼ ਦੇ ਪ੍ਰਵੇਸ਼ ਦੁਆਰ ਦਾ ਹੱਬ। ਕਿਉਂਕਿ ਇਹ ਇਸ ਸਮੇਂ ਅਸਲ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ਹੈ, ਕਿਉਂਕਿ ਹੁਣ ਹਰ ਕਿਸੇ ਨੂੰ, ਧਰਤੀ 'ਤੇ ਹਰ ਕਿਸੇ ਨੂੰ ਕੰਟੇਨਰ ਭੇਜ ਕੇ ਲੋੜੀਂਦੀਆਂ ਸਾਰੀਆਂ ਜ਼ਰੂਰਤਾਂ ਮਿਲਣਗੀਆਂ ਅਤੇ ਸ਼ਾਂਤੀ ਹੋਵੇਗੀ। ਇਸ ਲਈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਸੰਯੁਕਤ ਤ੍ਰਿਏਕ ਦੀ ਪਰਮ ਸ਼ਕਤੀਸ਼ਾਲੀ - ਸਰਬਸ਼ਕਤੀਮਾਨ ਪ੍ਰਮਾਤਮਾ, ਯਿਸੂ ਮਸੀਹ, ਅਤੇ ਅੰਤਮ ਸਤਿਗੁਰੂ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਨ੍ਹਾਂ ਦੇ ਆਸ਼ੀਰਵਾਦ, ਉਨ੍ਹਾਂ ਦੀ ਆਗਿਆ ਤੋਂ ਬਿਨਾਂ, ਇਹ ਨਹੀਂ ਕੀਤਾ ਜਾ ਸਕਦਾ। ਸਾਨੂੰ ਖਾਸ ਤੌਰ 'ਤੇ ਸ਼ਾਂਤੀ ਦੇ ਰਾਜਾ ਦਾ ਵੀ ਧੰਨਵਾਦ ਕਰਨਾ ਚਾਹੀਦਾ ਹੈ, ਜੋ ਵੱਖ-ਵੱਖ ਤਰੀਕਿਆਂ ਨਾਲ ਇੰਨਾ ਸਹਿਯੋਗੀ ਅਤੇ ਮਦਦਗਾਰ ਸੀ। ਮੈਂ ਨਿੱਜੀ ਤੌਰ 'ਤੇ ਉਸਦਾ ਧੰਨਵਾਦ ਕਰਦੀ ਹਾਂ, ਭਾਵੇਂ ਉਹ ਮੇਰੇ ਪੈਰੋਕਾਰਾਂ ਵਿੱਚੋਂ ਵੀ ਇੱਕ ਹੈ, ਮੇਰੇ ਪ੍ਰਮਾਤਮਾ ਦੇ ਪੈਰੋਕਾਰਾਂ ਵਿੱਚੋਂ ਇੱਕ ਹੈ। ਮੈਨੂੰ ਤੁਹਾਨੂੰ ਇਹ ਦੱਸਦਿਆਂ ਵੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਮੂਹ ਵਿੱਚ, ਸਾਡੀ ਐਸੋਸੀਏਸ਼ਨ ਵਿੱਚ, ਕੁੱਲ 10 ਅਨੁਕੂਲ, ਚੰਗੇ, ਨੇਕ ਰਾਜੇ ਹਨ। ਮੈਂ ਤੁਹਾਨੂੰ ਨਹੀਂ ਦੱਸ ਸਕਦੀ ਕਿ ਉਹ ਕੌਣ ਹਨ ਅਤੇ ਕਿੱਥੇ ਰਹਿੰਦੇ ਹਨ, ਬੇਸ਼ੱਕ। ਉਹ ਵੀ ਇਹ ਨਹੀਂ ਚਾਹੁੰਦੇ ਕਿ ਅਜਿਹਾ ਹੋਵੇ ਕਿਉਂਕਿ ਬਹੁਤ ਸਾਰੇ ਲੋਕ ਆਪਣੇ ਘਰ ਜਾਂ ਜਿੱਥੇ ਵੀ ਉਹ ਹੁੰਦੇ ਹਨ, ਬਹੁਤ ਸਾਰੀਆਂ ਚੀਜ਼ਾਂ ਮੰਗਣ ਲਈ ਇਕੱਠੇ ਹੋ ਜਾਂਦੇ ਹਨ, ਜ਼ਿਆਦਾਤਰ ਆਮ ਚੀਜ਼ਾਂ। ਇਸੇ ਲਈ ਮਾਰਪਾ. ਮਿਲਾਰੇਪਾ ਦੇ ਗੁਰੂ ਨੇ ਉਸਨੂੰ ਕਿਹਾ ਕਿ ਕਿਤੇ ਪਹਾੜਾਂ ਵਿੱਚ ਜਾ, ਕੋਈ ਗੁਫਾ ਲੱਭ, ਕੋਈ ਅਜਿਹੀ ਜਗ੍ਹਾ ਲੱਭ ਜਿੱਥੇ ਤੂੰ ਇਕੱਲਾ ਰਹਿ ਸਕੇਂ। ਕਿਸੇ ਨੂੰ ਸਿਖਾਉਣ ਲਈ ਮੈਦਾਨਾਂ ਵਿੱਚ ਜਾਣ ਦੀ ਖੇਚਲ ਨਾ ਕਰ, ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਸਿਰਫ਼ ਦੁਨਿਆਵੀ ਚੀਜ਼ਾਂ ਚਾਹੁੰਦੇ ਹਨ, ਸਿਰਫ਼ ਤੁਹਾਨੂੰ ਪਰੇਸ਼ਾਨ ਕਰਨਾ, ਤੁਹਾਡੀ ਅਧਿਆਤਮਿਕ ਊਰਜਾ ਨੂੰ ਖਤਮ ਕਰਨਾ ਅਤੇ ਕੁਝ ਵੀ ਨਹੀਂ - ਤੁਹਾਡੇ ਲਈ ਅਤੇ ਉਨ੍ਹਾਂ ਲਈ। ਇਸੇ ਲਈ ਮਿਲਾਰੇਪਾ ਨੇ ਆਪਣੇ ਆਪ ਨੂੰ ਪਹਾੜਾਂ ਵਿੱਚ, ਇੱਕ ਗੁਫਾ ਵਿੱਚ ਲੁਕਾ ਲਿਆ, ਅਤੇ ਆਪਣੇ ਆਲੇ-ਦੁਆਲੇ ਜੋ ਕੁਝ ਵੀ ਮਿਲਿਆ, ਉਹ ਖਾਂਦਾ ਰਿਹਾ, ਜਿਵੇਂ ਕਿ ਬਿੱਛੂ ਬੂਟੀ। ਅਤੇ ਉਸ ਕੋਲ ਸਿਰਫ਼ ਇਹੀ ਖਾਣ ਲਈ ਸੀ, ਇਸ ਲਈ ਉਸਦਾ ਰੰਗ ਬਹੁਤ ਹਰਾ ਹੋ ਗਿਆ, ਅਤੇ ਨਾਲ ਹੀ ਉਸਦੇ ਵਾਲ ਵੀ ਹਰੇ ਹੋ ਗਏ। ਇਸ ਲਈ ਕੁਝ ਲੋਕਾਂ ਨੇ ਸੋਚਿਆ ਕਿ ਉਹ ਇੱਕ ਭੂਤ ਸੀ। ਪਰ ਪੁਰਾਣੇ ਸਮੇਂ ਦੇ ਬਹੁਤ ਸਾਰੇ ਇਮਾਨਦਾਰ ਅਭਿਆਸੀ - ਸ਼ਾਇਦ ਬਹੁਤ ਘੱਟ, ਪਰ ਸ਼ਾਇਦ ਅੱਜ ਕੱਲ੍ਹ ਕੁਝ ਕੁ - ਵੀ ਇਸ ਤਰ੍ਹਾਂ ਦਾ ਅਭਿਆਸ ਕਰਦੇ ਹਨ। ਸਾਨੂੰ ਤ੍ਰਿਏਕ, ਸਵਰਗ ਟੀਮ ਅਤੇ ਸ਼ਾਂਤੀ ਰਾਜਾ ਦਾ ਤਹਿ ਦਿਲੋਂ ਧੰਨਵਾਦ ਕਰਨਾ ਪਵੇਗਾ। ਖੈਰ, ਉਹ ਬਿਨਾਂ ਕਿਸੇ ਕਾਰਨ ਮੇਰੇ ਪ੍ਰਮਾਤਮਾ ਦਾ ਪੈਰੋਕਾਰ ਨਹੀਂ ਬਣਿਆ। ਉਹ ਕੁਆਨ ਯਿਨ ਮੈਡੀਟੇਸ਼ਨ ਵਿਧੀ ਦਾ ਅਭਿਆਸ ਕਰਕੇ ਸਭ ਤੋਂ ਉੱਚੇ ਸੰਭਵ, ਪਹੁੰਚਯੋਗ ਪੱਧਰ 'ਤੇ ਜਾਣਾ ਚਾਹੁੰਦਾ ਸੀ। ਇਸ ਲਈ ਉਹ ਅੰਤ ਵਿੱਚ, ਬੇਸ਼ੱਕ, ਟਿਮ ਕਿਊ ਟੂ ਦੀ ਨਵੀਂ ਧਰਤੀ 'ਤੇ ਜਾਣ ਵਾਲਾ ਹੈ। ਅਤੇ ਉਹ ਹੁਣ ਬਹੁਤ ਉੱਚੇ ਪੱਧਰ 'ਤੇ ਹੈ, ਜਦੋਂ ਉਹ ਪਹਿਲੀ ਵਾਰ ਮੇਰੇ ਤੋਂ ਦੀਖਿਆ ਲੈਣ ਆਇਆ ਸੀ, ਉਸ ਦੇ ਮੁਕਾਬਲੇ। ਪਰ ਇਸਦਾ ਮਤਲਬ ਇਹ ਨਹੀਂ ਕਿ ਕਿਉਂਕਿ ਉਹ ਮੇਰਾ ਪ੍ਰਮਾਤਮਾ ਦਾ ਪੈਰੋਕਾਰ ਹੈ, ਤੁਹਾਨੂੰ ਉਸਦਾ ਕੋਈ ਸਤਿਕਾਰ ਨਹੀਂ ਹੈ। ਤੁਹਾਨੂੰ ਉਸਦਾ ਧੰਨਵਾਦ ਕਰਨਾ ਪਵੇਗਾ। ਸਿਰਫ਼ ਉਸਦਾ ਧੰਨਵਾਦ ਕਰੋ, ਹੋਰ ਕੁਝ ਨਾ ਮੰਗੋ। ਕਿਉਂਕਿ ਉਹ ਜੋ ਵੀ ਕਰ ਸਕਦਾ ਹੈ, ਉਹ ਪਹਿਲਾਂ ਹੀ ਮੇਰੇ ਨਾਲ ਸਹਿਯੋਗ ਕਰ ਰਿਹਾ ਸੀ ਅਤੇ ਮੇਰੇ ਨਾਲ ਕਰ ਰਿਹਾ ਸੀ। ਮੈਨੂੰ ਪਤਾ ਹੈ ਕਿ ਉਹ ਕੌਣ ਹੈ। ਅਤੇ ਜਦੋਂ ਵੀ ਮੈਨੂੰ ਉਸਦੀ ਲੋੜ ਹੋਵੇਗੀ, ਉਹ ਆਪਣੇ ਸਰੀਰਕ ਰੂਪ ਵਿੱਚ ਪ੍ਰਗਟ ਹੋਵੇਗਾ ਤਾਂ ਜੋ ਮੈਂ ਪਛਾਣ ਸਕਾਂ ਕਿ ਇਹ ਉਹੀ ਹੈ। ਮੈਨੂੰ ਉਸਦੀ ਪਤਨੀ ਵੀ ਯਾਦ ਹੈ। ਅਤੇ ਮੈਂ ਉਸਦੀ ਪਤਨੀ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹ ਇਕ ਇੰਨੀ ਚੰਗੀ ਪਤਨੀ ਹੈ, ਉਸਦੀ ਚੰਗੀ ਦੇਖਭਾਲ ਕਰਦੀ ਹੈ। ਤਾਂ ਜੋ ਉਹ ਪ੍ਰਮਾਤਮਾ ਦੇ ਮਿਸ਼ਨ ਲਈ ਇੱਕ ਚੰਗਾ ਸਾਧਨ ਵੀ ਬਣ ਸਕੇ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ, ਮੇਰੇ ਆਪਣੇ ਅਖੌਤੀ ਪ੍ਰਮਾਤਮਾ ਦੇ ਪੈਰੋਕਾਰ, ਕਿਉਂਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਸ਼ਕਤੀਸ਼ਾਲੀ ਹਨ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਮੇਰੇ 60% ਦੀਖਿਅਕ ਚੰਗੇ ਹਨ। ਸਿਰਫ਼ 40% ਹੀ ਜਾਂ ਤਾਂ ਠੀਕ-ਠੀਕ ਹੀ, ਬਹੁਤੇ ਚੰਗੇ ਨਹੀਂ ਹਨ, ਜਾਂ ਅਜੇ ਵੀ ਨਰਕ ਦੇ ਪੱਧਰ 'ਤੇ ਹਨ। ਕਿਉਂਕਿ ਮੈਂ ਬਹੁਤ ਖੁੱਲ੍ਹੀ ਸੀ, ਮੈਂ ਮਨੁੱਖਤਾ 'ਤੇ ਭਰੋਸਾ ਕੀਤਾ, ਮਨੁੱਖ ਕਿ ਉਹ ਚੰਗੇ ਹਨ। ਇਸ ਲਈ ਮੈਂ "ਐਨ'ਇੰਮਪੋਟ ਕੀਅ" ਦੀਖਿਆ ਦਿੱਤੀ, ਜਿਸਦਾ ਅਰਥ ਹੈ ਕਿਸੇ ਨੂੰ ਵੀ, ਬਿਨਾਂ ਜਾਂਚ ਕੀਤੇ, ਬਿਨਾਂ ਕੁਝ ਕੀਤੇ, ਕਿਉਂਕਿ ਮੈਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੇ ਅੰਦਰ ਪ੍ਰਮਾਤਮਾ ਹੈ, ਅਤੇ ਮੈਂ ਉਨ੍ਹਾਂ ਦੇ ਪ੍ਰਮਾਤਮਾ-ਪੱਖ ਨੂੰ ਜਗਾ ਸਕਦੀ ਹਾਂ ਤਾਂ ਜੋ ਉਹ ਘਰ ਜਾ ਸਕਣ, ਕਦੇ ਵੀ ਕਿਸੇ ਭੌਤਿਕ ਗ੍ਰਹਿ ਜਾਂ ਨਰਕ ਵਿੱਚ ਦੁੱਖ ਨਾ ਝੱਲਣ। ਪਰ ਗੱਲ ਇਹ ਹੈ ਕਿ ਕਿਉਂਕਿ ਮੈਂ ਬਹੁਤ ਭਰੋਸੇਮੰਦ ਸੀ, ਅਤੇ ਮੈਂ ਇੰਨੀ ਖੁਲੀ ਸੀ, ਕੁਝ ਬੁਰੇ ਲੋਕ ਵੀ ਅੰਦਰ ਆ ਗਏ। ਉਹ ਅਸਲੀ ਇਨਸਾਨ ਨਹੀਂ ਹਨ। ਉਨ੍ਹਾਂ ਕੋਲ ਆਤਮਾਵਾਂ ਨਹੀਂ ਹਨ। ਅਤੇ ਉਹ ਅੰਦਰ ਆਏ ਅਤੇ ਮੇਰੇ ਲਈ ਬਹੁਤ ਮੁਸੀਬਤ ਖੜ੍ਹੀ ਕੀਤੀ। ਕੋਈ ਗੱਲ ਨਹੀਂ, ਅਸੀਂ ਹੁਣ ਇਸ ਬਾਰੇ ਗੱਲ ਨਹੀਂ ਕਰਦੇ। ਮੈਂ ਬਹੁਤ ਖੁਸ਼ ਹਾਂ ਕਿ ਹੁਣ ਸੰਸਾਰ ਲਗਭਗ ਆਮ ਵਾਂਗ ਹੋ ਗਿਆ ਹੈ, ਇਸ ਲਈ ਹਰ ਕਿਸੇ ਕੋਲ ਪੈਟਰੋਲ ਪੰਪ 'ਤੇ ਆਪਣਾ ਪੈਟਰੋਲ ਹੋਵੇਗਾ, ਪੁਲਿਸ ਨੂੰ ਉੱਥੇ ਹੋਣ ਅਤੇ ਇਹ ਜਾਂਚ ਕਰਨ ਦੀ ਲੋੜ ਨਹੀਂ ਹੋਵੇਗੀ ਕਿ ਉਹ ਖਰੀਦਣ ਦੇ ਯੋਗ ਹਨ ਜਾਂ ਨਹੀਂ ਜਾਂ ਉਨ੍ਹਾਂ ਨੂੰ ਖਰੀਦਣ ਦੀ ਇਜਾਜ਼ਤ ਹੈ, ਜਾਂ ਉਹ ਕਿੰਨਾ ਖਰੀਦ ਸਕਦੇ ਹਨ, ਉਦਾਹਰਣ ਵਜੋਂ। ਇਹ ਸੱਚਮੁੱਚ ਬਹੁਤ ਭਿਆਨਕ ਸੀ। ਇਹ ਕਿਸੇ ਦੇਸ਼ ਵਿੱਚ ਹੁੰਦਾ ਹੈ - ਉਹ ਪੈਟਰੋਲ ਪੰਪਾਂ ਦੀ ਜਾਂਚ ਕਰਨ ਲਈ ਪੁਲਿਸ ਭੇਜਦੇ ਹਨ ਤਾਂ ਜੋ ਲੋਕ ਸਰਕਾਰ ਦੇ ਨਵੇਂ ਆਦੇਸ਼ ਦਾ ਸਤਿਕਾਰ ਕਰ ਸਕਣ, ਉਦਾਹਰਣ ਵਜੋਂ, ਕੌਣ ਕਿੰਨਾ ਅਤੇ ਕੀ ਖਰੀਦ ਸਕਦਾ ਹੈ, ਅਤੇ ਕਿੰਨੇ ਸਮੇਂ ਲਈ। ਅਤੇ ਬਹੁਤ ਸਾਰੇ ਭੋਜਨ, ਜ਼ਰੂਰੀ ਵਸਤੂਆਂ ਉਸ ਦੇਸ਼ ਦੇ ਨਾਗਰਿਕਾਂ ਜਾਂ ਸੰਸਾਰ ਦੇ ਕਿਸੇ ਵੀ ਦੇਸ਼ ਨੂੰ ਜ਼ਰੂਰਤ ਦਾ ਸਮਾਨ ਵੰਡਣ ਲਈ ਉਸ ਬੰਦਰਗਾਹ ਰਾਹੀਂ ਨਹੀਂ ਜਾ ਸਕਦੀਆਂ। ਇਸ ਲਈ ਸੱਚਮੁੱਚ ਸਾਡੇ ਕੋਲ ਤੀਜਾ ਵਿਸ਼ਵ ਯੁੱਧ ਸੀ, ਜਿਵੇਂ ਕਿ ਬਹੁਤ ਸਾਰੇ ਅਸਾਧਾਰਨ ਮਨੋ-ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਸੀ, ਇੱਥੋਂ ਤੱਕ ਕਿ ਹਾਲ ਹੀ ਵਾਲੀ, ਬਾਬਾ ਵਾਂਗਾ ਨੇ ਵੀ।ਮਿਸ਼ੇਲ ਡੀ ਨੋਸਟ੍ਰੇਡੇਮ। 1555 ਵਿੱਚ, ਉਸਨੇ "ਦ ਪ੍ਰੋਫੇਸੀਜ਼" ਪ੍ਰਕਾਸ਼ਿਤ ਕੀਤਾ। ਉਸਨੇ ਬੁਝਾਰਤਾਂ ਵਿੱਚ ਲਿਖਿਆ। ਉਸਨੇ ਚੌਪਈਆਂ ਵਿੱਚ ਲਿਖਿਆ, ਕੋਡ ਦੀਆਂ ਚਾਰ ਲਾਈਨਾਂ ਜਿਨ੍ਹਾਂ ਦਾ ਉਦੇਸ਼ ਇਨਕੁਈਜ਼ੀਸ਼ਨ ਤੋਂ ਸੱਚਾਈ ਨੂੰ ਛੁਪਾਉਣਾ ਸੀ। ਪਰ ਅੱਜ, ਉਹ ਕੋਡ ਟੁੱਟ ਰਹੇ ਹਨ। ਉਹ ਨਕਸ਼ੇ 'ਤੇ ਇੱਕੋ ਬਿੰਦੂ ਵੱਲ ਇਸ਼ਾਰਾ ਕਰ ਰਹੇ ਹਨ। ਉਹ ਹੁਣੇ ਵੱਲ ਇਸ਼ਾਰਾ ਕਰ ਰਹੇ ਹਨ। ਕੁਆਟਰੇਨ ਇੱਕ "ਲਾਲ ਵਿਰੋਧੀ" ਦੀ ਗੱਲ ਕਰਦੇ ਹਨ। ਦਹਾਕਿਆਂ ਤੱਕ, ਅਸੀਂ ਸੋਚਦੇ ਰਹੇ ਕਿ ਇਹ ਸੋਵੀਅਟ ਯੂਨੀਅਨ ਹੈ। ਫਿਰ, ਅਸੀਂ ਸੋਚਿਆ ਕਿ ਇਹ ਚੀਨ ਹੈ। ਪਰ ਅੱਜ ਨਕਸ਼ੇ ਵੱਲ ਦੇਖੋ। ਝੰਡਿਆਂ ਵੱਲ ਦੇਖੋ। ਪੂਰਬ ਤੋਂ ਉੱਠ ਰਹੀ ਇਨਕਲਾਬੀ ਅੱਗ ਵੱਲ ਦੇਖੋ। ਲਾਲ ਵਿਰੋਧੀ ਡਰ ਨਾਲ ਫਿੱਕਾ ਪੈ ਗਿਆ ਹੈ। ਇੱਕ ਜਲ ਸੈਨਾ ਦੀ ਲੜਾਈ ਸ਼ੁਰੂ ਹੋ ਗਈ ਹੈ। ਨੋਸਟ੍ਰਾਡਾਮਸ ਨੇ ਇੱਕ "ਮਹਾਨ ਬੇੜੇ ਦੇ ਮੁਖੀ" ਦੀ ਗੱਲ ਕੀਤੀ। ਉਸਨੇ ਇੱਕ ਜਗ੍ਹਾ ਦਾ ਨਾਮ ਰੱਖਿਆ: ਕਾਰਮੇਨੀਆ। ਇਹ ਇੱਕ ਪ੍ਰਾਚੀਨ ਨਾਮ ਹੈ, ਸਮੇਂ ਦੇ ਨਾਲ ਗੁਆਚਿਆ ਨਾਮ, ਪਰ ਨਕਸ਼ਾ-ਬਣਾਉਣ ਵਾਲੇ ਇਸਨੂੰ ਜਾਣਦੇ ਹਨ। ਕਾਰਮੇਨੀਆ ਈਰਾਨ ਦਾ ਦੱਖਣੀ ਤੱਟ ਹੈ। ਉਸਨੇ ਉਨ੍ਹਾਂ ਕੰਢਿਆਂ ਤੋਂ ਇੱਕ ਕਮਾਂਡਰ ਨੂੰ ਉੱਠਦੇ ਦੇਖਿਆ। ਉਸਨੇ ਰਾਤ ਦੇ ਹਨੇਰੇ ਵਿੱਚ ਇੱਕ ਬੇੜਾ ਨਿਕਲਦਾ ਦੇਖਿਆ। "ਮੱਖੀਆਂ ਦਾ ਵੱਡਾ ਝੁੰਡ ਉੱਠੇਗਾ।" ਇਹ ਉਸਦੇ ਸ਼ਬਦ ਹਨ। 1555 ਵਿੱਚ, ਉਥੇ ਕੋਈ ਮਸ਼ੀਨਾਂ ਨਹੀਂ ਸਨ। ਕੋਈ ਰੋਬੋਟ ਨਹੀਂ ਸਨ। ਪਰ ਇਕ ਰਾਡਾਰ ਸਕ੍ਰੀਨ 'ਤੇ ਡਰੋਨਾਂ ਦਾ ਇੱਕ ਝੁੰਡ ਕਿਹੋ ਜਿਹਾ ਦਿਖਾਈ ਦਿੰਦਾ ਹੈ? ਆਤਮਘਾਤੀ ਡਰੋਨਾਂ ਦਾ ਇੱਕ ਝੁੰਡ ਹਵਾ ਵਿੱਚ ਚੀਕਦੇ ਹੋਏ ਕਿਹੋ ਜਿਹਾ ਲੱਗਦਾ ਹੈ? ਮਧੂ-ਮੱਖੀਆਂ ਦਾ ਝੁੰਡ, ਇਕ ਰਾਤ ਦਾ ਹਮਲਾ। ਭਵਿੱਖਬਾਣੀ ਕਹਿੰਦੀ ਹੈ ਕਿ ਸੰਸਾਰ ਇੱਕ ਵੱਡੀ ਮੁਸੀਬਤ ਵਿੱਚ ਡੁੱਬ ਜਾਵੇਗਾ। ਨੋਸਟ੍ਰਾਡਾਮਸ ਨੇ ਇੱਕ ਸੱਤ-ਮਹੀਨਿਆਂ ਦੇ ਮਹਾਨ ਯੁੱਧ ਬਾਰੇ ਲਿਖਿਆ। ਅੱਗ ਦੇ ਸੱਤ ਮਹੀਨੇ। ਸੱਤ ਮਹੀਨੇ ਜਿੱਥੇ ਕਣਕ ਦਾ ਝਾੜ ਇੰਨਾ ਵੱਧ ਜਾਵੇਗਾ ਕਿ ਆਦਮੀ ਆਪਣੇ ਸਾਥੀ ਨੂੰ ਖਾ ਜਾਵੇਗਾ। ਬਾਜ਼ਾਰਾਂ ਵੱਲ ਦੇਖੋ। ਅਨਾਜ ਦੇ ਸਾਈਲੋ ਦੇਖੋ। 2026 ਦੇ ਟਕਰਾਅ ਨੇ ਵਪਾਰਕ ਰਸਤਿਆਂ ਨੂੰ ਦਬਾ ਦਿੱਤਾ ਹੈ। ਹੋਰਮੁਜ਼ ਜਲਡਮਰੂਮਧ ਲੋਹੇ ਦਾ ਇੱਕ ਕਬਰਸਤਾਨ ਹੈ। ਭਵਿੱਖਬਾਣੀ ਸਿਰਫ਼ ਗੋਲੀਆਂ ਬਾਰੇ ਨਹੀਂ ਹੈ। ਇਹ ਭੁੱਖ ਬਾਰੇ ਹੈ।
ਈਰਾਨ-ਅਮਰੀਕਾ ਦੇ ਚੱਲ-ਰਹੇ ਤਣਾਅ ਦੇ ਵਿਚਕਾਰ। ਜਿਵੇਂ-ਜਿਵੇਂ ਜ਼ਮੀਨੀ ਪੱਧਰ 'ਤੇ ਤਣਾਅ ਵਧਦਾ ਜਾ ਰਿਹਾ ਹੈ, ਬਹੁਤ ਸਾਰੇ ਲੋਕ ਭਵਿੱਖ ਵਿੱਚ ਕੀ ਹੋ ਸਕਦਾ ਹੈ, ਇਸ ਬਾਰੇ ਸੁਰਾਗ ਲੱਭਣ ਲਈ ਪੁਰਾਣੀਆਂ ਭਵਿੱਖਬਾਣੀਆਂ ਵੱਲ ਮੁੜ ਰਹੇ ਹਨ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਈਰਾਨ 'ਤੇ ਸਾਂਝੇ ਹਮਲੇ ਸ਼ੁਰੂ ਕਰਨ ਤੋਂ ਬਾਅਦ ਮੱਧ ਪੂਰਬ ਸੜ ਰਿਹਾ ਹੈ। ਤਹਿਰਾਨ ਨੇ ਯੂਏਈ (ਸੰਯੁਕਤ ਅਰਬ ਅਮੀਰਾਤ), ਬਹਿਰੀਨ, ਸਾਊਦੀ ਅਰਬ ਅਤੇ ਕਤਰ ਵਿਰੁੱਧ ਹਮਲੇ ਕਰਕੇ ਬਦਲਾ ਲਿਆ। ਇਸ ਤਾਜ਼ਾ ਟਕਰਾਅ ਨੇ ਇਹ ਡਰ ਮੁੜ ਤਾਜ਼ਾ ਕਰ ਦਿੱਤਾ ਹੈ ਕਿ ਇਹ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਹੋ ਸਕਦੀ ਹੈ। ਬੁਲਗਾਰੀਅਨ ਰਹੱਸਵਾਦੀ ਬਾਬਾ ਵਾਂਗਾ ਨੇ ਸਪੱਸ਼ਟ ਤੌਰ 'ਤੇ ਚੇਤਾਵਨੀ ਦਿੱਤੀ ਸੀ ਕਿ ਸਾਲ 2026 ਇੱਕ ਵਿਸ਼ਵਵਿਆਪੀ ਯੁੱਧ ਦਾ ਗਵਾਹ ਬਣ ਸਕਦਾ ਹੈ। ਅੰਨ੍ਹੇ ਮਾਨਸਿਕ ਨੇ ਆਪਣੇ ਸੁਪਨਿਆਂ ਵਿੱਚ ਦਰਸ਼ਨ ਦੇਖੇ ਜੋ ਉਸ ਨਾਲ ਸੰਬੰਧਿਤ ਭਵਿੱਖਬਾਣੀਆਂ ਦਾ ਆਧਾਰ ਬਣ ਗਏ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਵਿੱਚੋਂ ਇੱਕ ਇੱਕ ਯੁੱਧ ਬਾਰੇ ਹੈ ਜੋ ਪੂਰਬ ਵਿੱਚ ਸ਼ੁਰੂ ਹੋਵੇਗਾ ਅਤੇ ਪੱਛਮ ਵਿੱਚ ਫੈਲ ਜਾਵੇਗਾ। ਮੱਧ ਪੂਰਬ ਇੱਕ ਵੱਡੇ ਟਕਰਾਅ ਦੀ ਲਪੇਟ ਵਿੱਚ ਹੈ ਜਿਸ ਵਿੱਚ ਹੋਰ ਉਥਲ-ਪੁਥਲ ਹੋ ਸਕਦੀ ਹੈ। ਈਰਾਨ, ਇਜ਼ਰਾਈਲ (ਅਤੇ) ਅਮਰੀਕਾ ਦੇ ਇਕ ਟਕਰਾਅ ਵਿੱਚ ਫਸਣ ਨਾਲ, ਲੋਕ ਹੈਰਾਨ ਹਨ ਕਿ ਕੀ ਬਾਬਾ ਵਾਂਗਾ ਦੀ ਭਵਿੱਖਬਾਣੀ ਸੱਚ ਹੋ ਸਕਦੀ ਹੈ।
ਮੈਨੂੰ ਅੰਦਰੋਂ ਇਹ ਵੀ ਦੱਸਿਆ ਗਿਆ ਹੈ ਕਿ ਤੀਜਾ ਵਿਸ਼ਵ ਯੁੱਧ ਇਸ ਲਈ ਨਹੀਂ ਰੁਕੇਗਾ ਕਿਉਂਕਿ ਲੋਕ (ਚੰਗਾ) ਵਿਵਹਾਰ ਨਹੀਂ ਕਰਦੇ, ਲੋਕ ਆਪਣੇ ਅੰਦਰ ਪ੍ਰਮਾਤਮਾ ਦੇ ਦਿਆਲੂ ਸੁਭਾਅ ਦੀ ਪਾਲਣਾ ਨਹੀਂ ਕਰਦੇ। ਅਤੇ ਉਹ ਜੰਗ ਦੁਆਰਾ ਮਾਰਦੇ, ਅਤੇ ਮਾਰਦੇ ਅਤੇ ਮਾਰਦੇ ਹਨ, ਹਰ ਤਰ੍ਹਾਂ ਦੀਆਂ ਚੀਜ਼ਾਂ ਦੁਆਰਾ - ਨਸ਼ੇ, ਜ਼ਹਿਰ, ਸ਼ਰਾਬ - ਹਰ ਸਾਲ ਹਰ ਤਰ੍ਹਾਂ ਦੀਆਂ ਚੀਜ਼ਾਂ ਲੋਕਾਂ ਨੂੰ ਮਾਰ ਰਹੀਆਂ ਹਨ। ਸਿਗਰਟਾਂ ਤੋਂ ਪਹਿਲਾਂ ਵੀ, ਜਦੋਂ ਸੰਸਾਰ ਭਰ ਵਿੱਚ ਸਿਗਰਟਨੋਸ਼ੀ ਦਾ ਸਿਖਰ ਸੀ, ਤਾਂ 50 ਮਿਲੀਅਨ ਲੋਕ ਇਸ ਕਾਰਨ ਮਰਦੇ ਸਨ, ਸਿਗਰਟਨੋਸ਼ੀ ਦੀਆਂ ਬਿਮਾਰੀਆਂ ਜਾਂ ਦੂਜੇ ਹੱਥ ਨਾਲ ਸਿਗਰਟਨੋਸ਼ੀ ਦੀਆਂ ਬਿਮਾਰੀਆਂ ਜਾਂ ਸਿਗਰਟਨੋਸ਼ੀ ਨਾਲ ਸਬੰਧਤ। ਇਸ ਬਾਰੇ ਕਲਪਨਾ ਕਰੋ । ਅਤੇ ਬਹੁਤ ਸਾਰੇ ਲੋਕ ਨਸ਼ਿਆਂ ਨਾਲ ਮਰਦੇ ਹਨ ਅਤੇ ਜੋ ਵੀ ਨਾਮ ਦਿਓ, ਉਹ ਵੀ। ਮੈਂ ਉਨ੍ਹਾਂ ਲੋਕਾਂ ਨੂੰ ਦੋਸ਼ੀ ਨਹੀਂ ਠਹਿਰਾ ਰਹੀ ਜੋ ਨਸ਼ੇ ਲੈਂਦੇ ਹਨ ਕਿਉਂਕਿ ਉਹ ਸਿਰਫ਼ ਪੀੜਤ ਹਨ। ਉਹ ਲਾਲਚ ਦੇ ਸ਼ਿਕਾਰ ਹਨ, ਵੇਚਣ ਵਾਲਿਆਂ ਦੇ। ਅਤੇ ਵੇਚਣ-ਵਾਲੇ ਗਰੀਬੀ, ਜ਼ੁਲਮ, ਇਸ ਤਰ੍ਹਾਂ ਦੇ ਕਾਰੋਬਾਰ ਵਿੱਚ ਮਜਬੂਰ ਹੋਣ ਦੇ ਸ਼ਿਕਾਰ ਹਨ। ਅਤੇ ਸਾਰੇ ਸੰਸਾਰ ਦੇ ਕਰਮਾਂ ਦੇ ਕਾਰਨ, ਮਾਇਆ ਰਾਜਾ ਲਈ ਕਿਸੇ ਨੂੰ ਵੀ ਸੰਸਾਰ ਦੇ ਹਨੇਰੇ ਰਸਤੇ 'ਤੇ ਲੁਭਾਉਣਾ ਬਹੁਤ ਆਸਾਨ ਹੋ ਜਾਂਦਾ ਹੈ। ਮੈਂ ਬਹੁਤ ਉਦਾਸ ਹਾਂ, ਬਹੁਤ ਉਦਾਸ ਹਾਂ, ਅਤੇ ਅਕਸਰ ਇਸ ਸੰਸਾਰ ਵਿੱਚ ਵੱਖ-ਵੱਖ ਤਰ੍ਹਾਂ ਦੇ ਪਰਤਾਵਿਆਂ ਅਤੇ ਨੁਕਸਾਨ ਦੇ ਪੀੜਤਾਂ ਲਈ ਰੋਂਦੀ ਹਾਂ। ਪਰ ਹੁਣ, ਘੱਟੋ ਘੱਟ ਸ਼ੁਰੂ ਵਿੱਚ, ਮੈਨੂੰ ਦੱਸਿਆ ਗਿਆ ਸੀ ਕਿ ਤੀਜਾ ਵਿਸ਼ਵ ਯੁੱਧ ਮਨੁੱਖਾਂ ਦੀ ਆਬਾਦੀ ਦੇ ਚਾਰ-ਪੰਜਵੇਂ ਹਿੱਸੇ ਨੂੰ ਮਾਰ ਦੇਵੇਗਾ। ਅਸੀਂ ਅਜੇ ਮਾਸੂਮ ਅਤੇ ਬੇਸਹਾਰਾ ਜਾਨਵਰ-ਲੋਕਾਂ ਬਾਰੇ ਗੱਲ ਨਹੀਂ ਕਰਦੇ। ਸਿਰਫ਼ ਇਨਸਾਨ ਹੀ, ਚਾਰ-ਪੰਜਵਾਂ, ਪੂਰੀ ਤਰ੍ਹਾਂ ਤਬਾਹ, ਤਬਾਹ, ਮਾਰੇ ਗਏ, ਮਰੇ ਹੋਏ ਹੋਣਗੇ। ਓਹ, ਮੇਰੇ ਰੱਬਾ, ਜਦੋਂ ਮੈਂ ਸ਼ਾਂਤੀ ਲਈ ਮੈਡੀਟੇਸ਼ਨ ਕੀਤਾ, ਮੈਨੂੰ ਇਹ ਦੱਸਿਆ ਗਿਆ, ਇਹ ਰਿਪੋਰਟ ਕੀਤਾ ਗਿਆ... ਓਹ, ਮੇਰੇ ਰੱਬਾ, ਮੈਂ ਬਸ ਰੋਂਦੀ ਰਹੀ, ਰੋਂਦੀ ਰਹੀ। ਮੈਨੂੰ ਨਹੀਂ ਪਤਾ ਸੀ ਕਿ ਮੈਂ ਕੁਝ ਕਰ ਸਕਦੀ ਹਾਂ ਜਾਂ ਨਹੀਂ। ਪਰ ਫਿਰ ਮੈਂ ਕਰ ਸਕਦੀ ਸੀ। ਇਸ ਲਈ ਸਵਰਗ ਟੀਮ ਹੁਣ ਤੱਕ ਤੀਜੇ ਵਿਸ਼ਵ ਯੁੱਧ ਨੂੰ ਰੋਕਣ ਵਿੱਚ ਮਦਦ ਕਰਨ ਦੇ ਯੋਗ ਰਹੀ ਹੈ, ਜਿਸ ਨਾਲ ਸੰਸਾਰ ਵਿੱਚ ਅੰਸ਼ਕ ਤੌਰ 'ਤੇ ਸ਼ਾਂਤੀ ਆਈ ਹੈ। ਇਸ ਲਈ ਲੋਕਾਂ ਕੋਲ ਇਸ ਸਮੇਂ ਭੋਜਨ ਹੋਵੇਗਾ, ਜ਼ਰੂਰਤਾਂ ਹੋਣਗੀਆਂ। ਪਰ ਮੈਂ ਨਹੀਂ ਕਰ ਸਕਦੀ… ਭਾਵੇਂ ਮੈਂ ਅਤੇ ਸਵਰਗ ਟੀਮ ਇਸ ਵਾਰ ਇਹ ਕਰ ਸਕਦੇ ਹਾਂ, ਮੈਂ ਵਾਅਦਾ ਨਹੀਂ ਕਰ ਸਕਦੀ ਕਿ ਜੇਕਰ ਕੋਈ ਵਿਸ਼ਵ ਯੁੱਧ ਦੁਬਾਰਾ ਆਉਂਦਾ ਹੈ ਤਾਂ ਇਹ ਦੁਬਾਰਾ ਕੀਤਾ ਜਾਵੇਗਾ। ਕਿਉਂਕਿ ਇਹ ਬਹੁਤ ਭਿਆਨਕ ਹੈ। ਲੋਕਾਂ ਨੂੰ ਸਿਰਫ਼ ਧਰਤੀ ਦੀ ਪੂਰੀ ਆਬਾਦੀ ਨੂੰ ਭੁੱਖਾ ਰੱਖਣ ਤੋਂ ਇਲਾਵਾ ਕੁਝ ਵੀ ਕਰਨ ਦੀ ਲੋੜ ਨਹੀਂ ਹੈ, ਸਿਰਫ਼ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰੀ ਜ਼ਰੂਰਤਾਂ ਨੂੰ ਕੱਟਣ ਲਈ। ਅਤੇ ਲੋਕ ਬਸ ਮਰ ਜਾਣਗੇ, ਇਥੋਂ ਤਕ। ਨੌਂ ਦੇਸ਼ਾਂ ਕੋਲ ਐਟਮ ਬੰਬ, ਪਰਮਾਣੂ ਬੰਬ ਹੋਣ ਦੀ ਗੱਲ, ਤਾਂ ਦੂਰ ਦੀ ਗੱਲ ਹੈ। ਅਤੇ ਜੇਕਰ ਉਨ੍ਹਾਂ ਦੇ ਦੇਸ਼ 'ਤੇ ਕੋਈ ਹਮਲਾ ਜਾਂ ਜ਼ੁਲਮ ਹੁੰਦਾ ਹੈ ਤਾਂ ਉਹ ਕਿਸੇ ਵੀ ਸਮੇਂ ਬਦਲਾ ਲੈਣ ਲਈ ਤਿਆਰ ਹਨ। ਹੁਣ ਤੱਕ, ਤੁਹਾਡਾ ਧੰਨਵਾਦ, ਪ੍ਰਮਾਤਮਾ, ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੀਮਤ ਕਰ ਲਿਆ ਹੈ, ਅਤੇ ਅਜੇ ਤੱਕ ਇੱਕ ਦੂਜੇ 'ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰ ਰਹੇ ਹਨ। ਪਰ ਕੌਣ ਜਾਣਦਾ ਹੈ? ਇਨਸਾਨ ਬਦਲਦੇ ਰਹਿੰਦੇ ਹਨ। ਉਨ੍ਹਾਂ ਦੇ ਕਰਮ ਬਦਲਦੇ ਰਹਿੰਦੇ ਹਨ। ਉਹ ਨਹੀਂ ਰੁਕਦੇ। ਉਹ ਪ੍ਰਾਚੀਨ ਸਮੇਂ ਤੋਂ ਉਨ੍ਹਾਂ ਸਾਰੇ ਗੁਰੂਆਂ ਦੀ ਗੱਲ ਨਹੀਂ ਸੁਣਦੇ ਜੋ ਉਨ੍ਹਾਂ ਨੂੰ ਉਦਾਰਚਿਤ ਬਣਨ, ਦਿਆਲੂ ਬਣਨ ਦੀ ਸਲਾਹ ਦਿੰਦੇ ਹਨ। "ਨਾ ਮਾਰੋ। ਤੁਹਾਨੂੰ ਕਤਲ ਨਹੀਂ ਕਰਨਾ ਚਾਹੀਦਾ।" ਸਾਰੇ ਮੁੱਖ ਚੰਗੇ ਧਰਮ ਸਾਨੂੰ ਇਹੀ ਸਲਾਹ ਦਿੰਦੇ ਹਨ। ਇਹ ਪਹਿਲਾ ਹੁਕਮ ਹੈ - ਸਾਡੇ ਸਾਰਿਆਂ ਲਈ ਪਹਿਲੀ ਸਲਾਹ, ਸਿਰਫ਼ ਅਧਿਆਤਮਿਕ ਅਭਿਆਸੀਆਂ ਲਈ ਹੀ ਨਹੀਂ। ਕਿਸੇ ਵੀ ਅਭਿਆਸੀ ਲਈ, ਬੇਸ਼ੱਕ, ਜਾਣਬੁੱਝ ਕੇ ਕਿਸੇ ਵੀ ਚੀਜ਼ ਨੂੰ ਮਾਰਨਾ ਵਰਜਿਤ ਹੈ, ਕਿਉਂਕਿ ਜਦੋਂ ਵੀ ਤੁਸੀਂ ਕਿਸੇ ਜੀਵ ਨੂੰ ਮਾਰਦੇ ਹੋ, ਇੱਥੋਂ ਤੱਕ ਕਿ ਇਕ ਕੀੜੀ ਜਾਂ ਕੀੜਾ ਵੀ, ਤੁਹਾਨੂੰ ਇਸਦਾ ਭੁਗਤਾਨ ਕਰਨਾ ਪਵੇਗਾ। ਅਤੇ ਭੁਗਤਾਨ ਕਰਨਾ ਜਾਂ ਨਾ ਕਰਨਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਅਧਿਆਤਮਿਕ ਪ੍ਰਾਪਤੀ ਵਿੱਚ ਕਿੰਨੇ ਉੱਚੇ ਹੋ। ਇਸ ਧਰਤੀ 'ਤੇ ਮਨੁੱਖ ਹੋਣ ਦੇ ਸਾਰੇ ਨੈਤਿਕ ਫਰਜ਼ਾਂ ਅਤੇ ਜੁੰਮੇਵਾਰੀਆਂ ਨੂੰ ਜਾਣੇ ਬਿਨਾਂ ਰਹਿਣਾ ਬਹੁਤ ਮੁਸ਼ਕਲ ਹੈ। ਇਸ ਸਮੇਂ, ਸੰਸਾਰ ਦੇ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਨੈਤਿਕ ਮਿਆਰ ਕੀ ਹੈ। Photo Caption: “ਜੋ ਵੀ ਤੁਸੀਂ ਦੇਖਦੇ ਹੋ ਉਸਨੂੰ ਨੀਵਾਂ ਨਾ ਦੇਖੋ ਕੋਈ ਵੀ ਬਸ ਚੀਜ਼ ਜਿੰਨੀ ਸੁੰਦਰ ਹੋ ਸਕਦੀ ਹੈ”










